ਦੀਆ ਮਿਰਜ਼ਾ ਨੇ ਪਤੀ ਨੂੰ ਦਿੱਤਾ ਤਲਾਕ, ਇੰਸਟਾਗ੍ਰਾਮ ''ਤੇ ਲਿਖੀ ਇਹ ਪੋਸਟ

8/1/2019 4:54:49 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਪਿਛਲੇ ਕੁਝ ਸਾਲਾਂ ਤੋਂ ਤਲਾਕ ਦੇ ਕਈ ਵੱਡੇ ਮਾਮਲੇ ਸਾਹਮਣੇ ਆਏ ਹਨ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਆ ਮਿਰਜ਼ਾ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਪਤੀ ਸਾਹਿਲ ਸਾਂਘਾ ਤੋਂ ਵੱਖ ਹੋਣ ਦੀ ਜਾਣਕਾਰੀ ਦਿੱਤੀ ਹੈ। ਦੀਆ ਮਿਰਜ਼ਾ ਨੇ ਦੱਸਿਆ ਕਿ ਮੈਂ ਤੇ ਸਾਹਿਲ ਆਪਸੀ ਸਹਿਮਤੀ ਨਾਲ 11 ਸਾਲ ਬਾਅਦ ਵੱਖ ਹੋ ਰਹੇ ਹਾਂ। ਦੀਆ ਮਿਰਜ਼ਾ ਤੇ ਸਾਹਿਲ ਇਕ-ਦੂਜੇ ਨੂੰ 11 ਸਾਲ ਤੋਂ ਜਾਣਦੇ ਹਨ। ਦੋਵੇਂ ਬਿਜ਼ਨੈੱਸ ਪਾਰਟਨਰ ਵੀ ਹਨ। ਸਾਲ 2014 'ਚ ਉਨ੍ਹਾਂ ਦਾ ਵਿਆਹ ਹੋਇਆ ਸੀ। ਕੱਪਲ ਆਪਣੀ ਰਾਇਲ ਵੈਡਿੰਗ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਿਹਾ ਸੀ। ਵਿਆਹ ਤੋਂ 5 ਸਾਲ ਬਾਅਦ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਰਿਹਾ ਹੈ। 

ਆਪਸੀ ਸਹਿਮਤੀ ਨਾਲ ਹੋਏ ਵੱਖ
ਦੀਆ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਹੈ। ਦੀਆ ਮਿਰਜ਼ਾ ਨੇ ਲਿਖਿਆ, ''ਬੀਤੇ 11 ਸਾਲ ਤੋਂ ਅਸੀਂ ਇਕ-ਦੂਜੇ ਨਾਲ ਸਨ। ਹੁਣ ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀ ਚੰਗੇ ਦੋਸਤ ਰਹਾਂਗੇ ਅਤੇ ਇਕ-ਦੂਜੇ ਨੂੰ ਜਿਥੇ ਲੋੜ ਹੋਵੇਗੀ, ਸਪੋਰਟ ਕਰਦੇ ਰਹਾਂਗੇ। ਸਾਡੇ ਦੋਵਾਂ ਦੇ ਰਾਸਤੇ ਵੱਖ-ਵੱਖ ਹੋਣਗੇ ਪਰ ਇਕ-ਦੂਜੇ ਨਾਲ ਹਰ ਗੱਲ ਸ਼ੇਅਰ ਕਰਾਂਗੇ। ਅਸੀਂ ਆਪਣੇ ਪਰਿਵਾਰ ਤੇ ਦੋਸਤਾਂ ਦੇ ਸ਼ੁੱਕਰ ਗੁਜਾਰ ਹਾਂ ਕਿ ਉਨ੍ਹਾਂ ਨੇ ਸਾਡੀਆਂ ਭਾਵਨਾਵਾਂ ਨੂੰ ਸਮਝਿਆ ਤੇ ਸਾਡੇ ਫੈਸਲੇ ਦਾ ਸਮਰਥਨ ਕੀਤਾ। ਅਸੀਂ ਦੋਵੇਂ ਇਸ ਮਾਮਲੇ 'ਤੇ ਹੁਣ ਕੋਈ ਵੀ ਕੁਮੈਂਟ ਜਾਂ ਗੱਲਬਾਤ ਨਹੀਂ ਕਰਾਂਗੇ। ਧੰਨਵਾਦ'। ਇਸ ਦੇ ਨਾਲ ਹੀ ਅਦਾਕਾਰਾ ਦੇ ਇਸ ਫੈਸਲੇ ਨੂੰ ਸਵੀਕਾਰਨ ਲਈ ਆਪਣੇ ਪਰਿਵਾਰ ਤੇ ਦੋਸਤਾਂ ਦਾ ਧੰਨਵਾਦ ਕੀਤਾ ਹੈ। ਦੀਆ ਮਿਰਜ਼ਾ ਨੇ ਮੀਡੀਆ ਨੂੰ ਉਸ ਦੀ ਪ੍ਰਾਇਵੇਸੀ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਹੈ। 

dia

ਕੌਣ ਹੈ ਸਾਹਿਲ ਸਾਂਘਾ?
ਦੀਆ ਮਿਰਜ਼ਾ ਦੇ ਪਤੀ ਸਾਹਿਲ ਸਾਂਘਾ ਡਾਇਰੈਕਟਰ ਤੇ ਕੋ-ਪ੍ਰੋਡਿਊਸਰ ਦੇ ਤੌਰ 'ਤੇ ਜਾਣੇ ਜਾਂਦੇ ਹਨ। ਸਾਹਿਲ ਨੇ ਬਤੌਰ ਡਾਇਰੈਕਟਰ ਫਿਲਮ 'ਲਵ ਬ੍ਰੇਕਅੱਪ ਜ਼ਿੰਦਗੀ' ਬਣਾਈ ਸੀ। ਬਾਅਦ 'ਚ ਉਨ੍ਹਾਂ ਨੇ 'ਸਲਾਮ ਏ ਈਸ਼ਕ' 'ਚ ਅਸਸਿਟੇਂਟ ਡਾਇਰੈਕਟਰ ਦੇ ਤੌਰ 'ਤੇ ਕੰਮ ਕੀਤਾ। ਦੀਆ ਮਿਰਜ਼ਾ ਤੇ ਸਾਹਿਲ ਦਾ ਆਪਣਾ ਪ੍ਰੋਡਕਸ਼ਨ ਹਾਊਸ ਬਾਰਨ ਫ੍ਰੀ ਐਂਟਰਟੇਨਮੈਂਟ ਵੀ ਹੈ। 

 

 
 
 
 
 
 
 
 
 
 
 
 
 
 
 
 

A post shared by Dia Mirza (@diamirzaofficial) on Jul 31, 2019 at 10:37pm PDT

ਆਖਰੀ ਵਾਰ 'ਸੰਜੂ' 'ਚ ਦਿਸੀ ਸੀ ਦੀਆ ਮਿਰਜ਼ਾ
9 ਦਸੰਬਰ 1981 ਨੂੰ ਹੈਦਰਾਬਾਦ 'ਚ ਪੈਦਾ ਹੋਈ ਦੀਆ ਮਿਰਜ਼ਾ 'ਮਿਸ ਏਸ਼ੀਆ ਪੈਸੀਫਿਕ' ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਰਹਿਨਾ ਹੈ ਤੇਰੇ ਦਿਲ ਮੇਂ' ਨਾਲ ਕੀਤੀ ਸੀ। ਇਸ 'ਚ ਉਨ੍ਹਾਂ ਨੇ ਆਰ. ਮਾਧਵਨ ਨਾਲ ਕੰਮ ਕੀਤਾ ਸੀ। ਇਸ ਤੋਂ ਬਾਅਦ ਦੀਆ ਮਿਰਜ਼ਾ ਦੀ ਫਿਲਮ 'ਦੀਵਾਨਾਪਨ' ਅਤੇ 'ਤੁਮਕੋ ਨਾ ਭੂਲ ਪਾਏਗੇ' 'ਚ ਕੰਮ ਕੀਤਾ। ਦੀਆ ਮਿਰਜ਼ਾ ਆਖਰੀ ਵਾਰ ਫਿਲਮ 'ਸੰਜੂ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਨ੍ਹਾਂ ਨੇ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਰਣਬੀਰ ਕਪੂਰ ਨੇ ਸੰਜੇ ਦੱਤ ਦੀ ਭੂਮਿਕਾ ਨਿਭਾਈ ਸੀ।

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News