ਤਾਪਸੀ ਸਟਾਰਰ ਕਾਮੇਡੀ ਫਿਲਮ 'ਦਿਲ ਜੰਗਲੀ' ਦਾ ਟਰੇਲਰ ਰਿਲੀਜ਼

1/18/2018 6:03:12 PM

ਮੁੰਬਈ (ਬਿਊਰੋ)— ਜੈਕੀ ਭਗਨਾਨੀ ਵਲੋਂ ਪ੍ਰਡਿਊਸ ਕੀਤੀ ਫਿਲਮ 'ਦਿਲ ਜੰਗਲੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਤਾਪਸੀ ਪੰਨੂ ਅਤੇ ਸਾਕਿਬ ਸਲੀਮ ਵਰਗੇ ਕਿਰਦਾਰ ਅਹਿਮ ਭੂਮਿਕਾ 'ਚ ਹਨ। ਟਰੇਲਰ ਦੀ ਸ਼ੁਰੂਆਤ ਲੀਡ ਅਭਿਨੇਤਾ ਸਾਕਿਬ ਸਲੀਮ ਨਾਲ ਹੁੰਦੀ ਹੈ ਜੋ ਇਕ ਜਿਮ ਟ੍ਰੇਨਰ ਹੈ। ਉੱਥੇ ਹੀ ਤਾਪਸੀ ਇੰਗਲਿਸ਼ ਕਾਊਂਸਲਰ ਦੀ ਭੂਮਿਕਾ 'ਚ ਦਿਖਾਈ ਦੇਵੇਗੀ।

ਟਰੇਲਰ 'ਚ ਦਿਖਾਇਆ ਗਿਆ ਹੈ ਕਿ ਤਾਪਸੀ ਦਾ ਬ੍ਰੇਕਅੱਪ ਹੋ ਜਾਂਦਾ ਹੈ ਅਤੇ ਉਸਨੂੰ ਸਾਕਿਬ ਨਾਲ ਪਿਆਰ ਹੋ ਜਾਂਦਾ ਹੈ ਪਰ ਦੋਵਾਂ ਦੀ ਲਵ-ਸਟੋਰੀ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੀ ਹੈ ਅਤੇ ਫਿਰ ਕਾਫੀ ਸਮੇਂ ਬਾਅਦ ਆਪਣੇ ਵੱਖਰੇ-ਵੱਖਰੇ ਪਾਰਟਨਰ ਨਾਲ ਮਿਲਦੇ ਹਨ। 'ਦਿਲ ਜੰਗਲੀ' ਰਾਹੀਂ ਮਸ਼ਹੂਰ ਆ. ਜੇ. ਅਭਿਲਾਸ਼ ਥਪਲਿਯਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 16 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News