ਆਖਿਰ ਕਿਉਂ ਮਾਧੁਰੀ ਦੀਕਸ਼ਿਤ ਨਾਲ ਕੋਈ ਵੀ ਅਦਾਕਾਰਾ ਨਹੀਂ ਚਾਹੁੰਦੀ ਸੀ ਕੰਮ ਕਰਨਾ, ਜਾਣੋ ਵਜ੍ਹਾ

6/10/2020 5:01:54 PM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਯਸ਼ ਚੋਪੜਾ ਆਪਣੀ ਹਰ ਫ਼ਿਲਮ 'ਚ ਭਾਵੁਕ ਅਤੇ ਰਿਸ਼ਤਿਆਂ ਨੂੰ ਖ਼ੂਬਸੂਰਤੀ ਨਾਲ ਦਿਖਾਉਣ ਲਈ ਜਾਣੇ ਜਾਂਦੇ ਹਨ। ਇਸ ਸਮੇਂ ਪਰਿਵਾਰ, ਵਿਆਹ ਤੇ ਫ਼ਿਲਮਾਂ ਬਣ ਰਹੀਆਂ ਸਨ। ਉਸ ਸਮੇਂ ਯਸ਼ ਚੋਪੜਾ ਦੋਸਤੀ ਤੇ ਪਿਆਰ ਦੀ ਇੱਕ ਮਾਡਰਨ ਕਹਾਣੀ ਲੈ ਕੇ ਆਏ ਸਨ। ਜੀ ਹਾਂ ਇੱਥੇ ਅਸੀਂ ਗੱਲ ਕਰ ਰਹੇ ਹਾਂ ਸ਼ਾਹਰੁਖ ਖਾਨ, ਕਰਿਸ਼ਮਾ ਕਪੂਰ ਤੇ ਮਾਧੁਰੀ ਦੀਕਸ਼ਿਤ ਸਟਾਰਰ ਫ਼ਿਲਮ 'ਦਿਲ ਤੋ ਪਾਗਲ ਹੈ' ਦੀ। ਇਸ ਫ਼ਿਲਮ 'ਚ ਹਰ ਚੀਜ਼ ਦਿਖਾਈ ਗਈ ਸੀ, ਜਿਸ ਕਰਕੇ ਇਹ ਫ਼ਿਲਮ ਮੀਲ ਪੱਥਰ ਸਾਬਿਤ ਹੋਈ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਫ਼ਿਲਮ 'ਚ ਨਿਸ਼ਾ ਦਾ ਕਿਰਦਾਰ ਨਿਭਾਉਣ ਲਈ ਯਸ਼ ਚੋਪੜਾ ਨੇ ਕਰਿਸ਼ਮਾ ਕਪੂਰ ਤੋਂ ਇਲਾਵਾ ਜੂਹੀ ਚਾਵਲਾ ਸਮੇਤ ਹੋਰ ਕਈ ਹੀਰੋਇਨਾਂ ਨੂੰ ਆਫਰ ਦਿੱਤਾ ਸੀ।
Madhuri Dixit's dance school 'Dance with Madhuri' to spread ...
ਇਸ ਫ਼ਿਲਮ 'ਚ ਕਰਿਸ਼ਮਾ ਕਪੂਰ ਨੇ ਸ਼ਾਹਰੁਖ ਦੇ ਕਿਰਦਾਰ ਰਾਹੁਲ ਦੀ ਬਚਪਨ ਦੀ ਦੋਸਤ ਨਿਸ਼ਾ ਦਾ ਕਿਰਦਾਰ ਨਿਭਾਇਆ ਸੀ, ਇਸ ਕਿਰਦਾਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਪਰ ਨਿਸ਼ਾ ਦਾ ਕਿਰਦਾਰ ਕਰਨ ਤੋਂ ਪਹਿਲਾ ਕਰਿਸ਼ਮਾ ਕਪੂਰ ਨੇ ਵੀ ਨਾਂਹ ਕਰ ਦਿੱਤੀ ਸੀ। ਕਰਿਸ਼ਮਾ ਯਸ਼ ਦੀ ਪਹਿਲੀ ਪਸੰਦ ਸੀ ਪਰ ਉਹ ਇਹ ਕਿਰਦਾਰ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਯਸ਼ ਨੇ ਮਨੀਸ਼ਾ ਕੋਇਰਾਲਾ ਨੂੰ ਵੀ ਇਸ ਕਿਰਦਾਰ ਦੀ ਆਫਰ ਦਿੱਤੀ ਸੀ ਪਰ ਉਸ ਨੇ ਵੀ ਨਾਂਹ ਕਰ ਦਿੱਤੀ ਸੀ, ਜਿਸ ਤੋਂ ਬਾਅਦ ਯਸ਼ ਨੇ ਨਿਸ਼ਾ ਦਾ ਕਿਰਦਾਰ ਜੂਹੀ ਨੂੰ ਆਫ਼ਰ ਕੀਤਾ ਸੀ।
Madhuri Dixit - Wikipedia
ਕਿਹਾ ਜਾਂਦਾ ਹੈ ਕਿ ਇਹ ਉਹ ਸਮਾਂ ਸੀ ਜਦੋਂ ਜੂਹੀ ਤੇ ਮਾਧੁਰੀ ਬਾਲੀਵੁੱਡ ਦੀਆਂ ਟਾਪ ਦੀਆਂ ਹੀਰੋਇਨਾਂ ਸਨ, ਜਿਸ ਕਰਕੇ ਦੋਹਾਂ ਵਿਚਾਲੇ ਤਕੜਾ ਮੁਕਾਬਲਾ ਚੱਲਦਾ ਸੀ। ਇਸ ਕਰਕੇ ਜੂਹੀ ਮਾਧੁਰੀ ਦੇ ਮੁਕਾਬਲੇ ਛੋਟਾ ਤੇ ਸੈਕੇਂਡਰੀ ਕਿਰਦਾਰ ਨਹੀਂ ਕਰਨਾ ਚਾਹੁੰਦੀ ਸੀ। ਯਸ਼ ਨੇ ਨਿਸ਼ਾ ਦੇ ਕਿਰਦਾਰ ਲਈ ਕਾਜੋਲ ਤੇ ਰਵੀਨਾ ਟੰਡਨ ਨੂੰ ਵੀ ਅਪਰੋਚ ਕੀਤਾ ਸੀ ਪਰ ਕਿਸੇ ਨੇ ਵੀ ਹਾਂ ਨਹੀਂ ਕੀਤੀ, ਜਿਸ ਤੋਂ ਬਾਅਦ ਯਸ਼ ਨੇ ਕਰਿਸ਼ਮਾ ਕਪੂਰ ਨੂੰ ਇਸ ਕਿਰਦਾਰ ਲਈ ਕਿਸੇ ਤਰੀਕੇ ਮਨਾ ਲਿਆ ਸੀ।
Fans pour in love for Madhuri Dixit as she shares throwback ...ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News