ਰਿਲੀਜ਼ ਹੋਇਆ ਫਿਲਮ 'ਅਰਜੁਨ ਪਟਿਆਲਾ' ਦਾ ਨਵਾਂ ਗੀਤ 'ਦਿਲ ਤੋੜਿਆ'

7/23/2019 9:01:59 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਤੇ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ 'ਅਰਜੁਨ ਪਟਿਆਲਾ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਬਣੀ ਹੋਈ ਹੈ। ਹਾਲ ਹੀ 'ਚ ਫਿਲਮ ਦਾ ਗੀਤ 'ਦਿਲ ਤੋੜਿਆ' ਰਿਲੀਜ਼ ਹੋਇਆ। ਇਸ ਗੀਤ ਦੇ ਬੋਲ ਗੁਰੂ ਰੰਧਾਵਾ ਨੇ ਲਿਖੇ ਨੇ ਜਦਕਿ ਗੀਤ ਨੂੰ ਖੁਦ ਦਿਲਜੀਤ ਦੋਸਾਂਝ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਮਿਊਜ਼ਿਕ ਸਚਿਨ ਅਤੇ ਜਿਗਰ ਨੇ ਦਿੱਤਾ ਹੈ। ਇਹ ਗੀਤ ਰੋਮਾਂਟਿਕ ਸੈਡ ਸੌਂਗ ਹੈ, ਜਿਸ ਨੂੰ ਦਿਲਜੀਤ ਦੋਸਾਂਝ ਅਤੇ ਫਿਲਮ ਦੀ ਮੁੱਖ ਅਦਾਕਾਰਾ 'ਤੇ ਫਿਲਮਾਇਆ ਗਿਆ ਹੈ।

ਦੱਸ ਦੇਈਏ ਕਿ ਫਿਲਮ 'ਚ ਕ੍ਰਿਤੀ ਰਿਤੂ ਰੰਧਾਵਾ ਨਾਮ ਦੀ ਮਹਿਲਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਜੋ ਕਿ ਇਕ ਛੋਟ ਸ਼ਹਿਰ ਦੀ ਪੱਤਰਕਾਰ ਹੈ। ਉੱਥੇ ਹੀ ਦਿਲਜੀਤ ਦੋਸਾਂਝ ਪੁਲਸ ਦੇ ਕਿਰਦਾਰ 'ਚ ਨਜ਼ਰ ਆਉਣਗੇ। ਕਮੇਡੀ ਨਾਲ ਭਰਪੂਰ ਇਸ ਫਿਲਮ ਨੂੰ ਰੋਹਿਤ ਜੁਗਰਾਜ ਨੇ ਡਾਇਰੈਕਟ ਕੀਤਾ ਹੈ। ਫਿਲਮ ਨੂੰ ਭੂਸ਼ਨ ਕੁਮਾਰ, ਦਿਨੇਸ਼ ਵਿਜਾਨ, ਕ੍ਰਿਸ਼ਨ ਕੁਮਾਰ ਅਤੇ ਸੰਦੀਪ ਲੇਜ਼ਲ ਪ੍ਰੋਡਿਊਸ ਕਰ ਰਹੇ ਹਨ। ਫਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News