'ਦਿਲ ਤੋ ਹੈਪੀ ਹੈ ਜੀ' ਦੀ ਅਦਾਕਾਰਾ ਸੇਜਲ ਸ਼ਰਮਾ ਨੇ ਕੀਤੀ ਆਤਮ ਹੱਤਿਆ

1/25/2020 9:59:29 AM

ਨਵੀਂ ਦਿੱਲੀ (ਬਿਊਰੋ) : 'ਦਿਲ ਤੋ ਹੈਪੀ ਹੈ ਜੀ' ਸੀਰੀਅਲ ਦੀ ਅਦਾਕਾਰਾ ਸੇਜਲ ਸ਼ਰਮਾ ਨੇ ਸ਼ੁੱਕਰਵਾਰ ਨੂੰ ਸਵੇਰੇ ਆਤਮ ਹੱਤਿਆ ਕਰ ਲਈ। ਅਜਿਹਾ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇਹ ਕਦਮ ਨਿੱਜੀ ਜ਼ਿੰਦਗੀ ਕਾਰਨ ਚੁੱਕਿਆ ਅਤੇ ਉਨ੍ਹਾਂ ਦੇ ਪ੍ਰੋਫੈਸ਼ਨਲ ਜ਼ਿੰਦਗੀ 'ਚ ਸਭ ਵਧੀਆ ਚੱਲ ਰਿਹਾ ਸੀ। ਹਾਲਾਂਕਿ ਹਾਲੇ ਤੱਕ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ।

ਦੱਸ ਦਈਏ ਕਿ 'ਦਿਲ ਤੋ ਹੈਪੀ ਹੈ ਜੀ' ਸੀਰੀਅਲ 'ਚ ਸੇਜਲ ਸਿੰਮੀ ਖੋਸਲਾ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ। ਇਸ 'ਚ ਉਹ ਮੁੱਖ ਅਭਿਨੇਤਾ ਅੰਸ਼ ਬਾਗਰੀ ਉਰਫ ਰੌਕੀ ਦੀ ਭੈਣ ਬਣੀ ਸੀ। 'ਦਿਲ ਤੋ ਹੈਪੀ ਹੈ ਜੀ' ਸੀਰੀਅਲ ਸੇਜਲ ਸ਼ਰਮਾ ਦਾ ਪਹਿਲਾ ਸ਼ੋਅ ਸੀ ਅਤੇ ਉਹ ਇਸ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਤ ਸੀ। ਸੇਜਲ ਉਦੈਪੁਰ ਤੋਂ ਸੀ ਤੇ ਉਹ ਸ਼ੁਰੂ ਤੋਂ ਇਕ ਅਦਾਕਾਰਾ ਬਣਨਾ ਚਾਹੁੰਦੀ ਸੀ। ਉਸ ਨੂੰ ਡਾਂਸ ਕਰਨਾ ਵੀ ਬਹੁਤ ਪਸੰਦ ਸੀ।

ਸੇਜਲ ਦੇ ਘਰ 'ਚੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਆਪਣੇ ਆਤਮ ਹੱਤਿਆ ਪਿੱਛੇ ਨਿੱਜੀ ਕਾਰਨ ਦੱਸੇ ਹਨ। ਸੇਜਲ ਮੀਰਾ ਰੋਡ ਦੇ ਕੀ ਰਾਇਲ ਨੇਸਟ ਸੁਸਾਇਟੀ 'ਚ ਦੋਸਤਾਂ ਨਾਲ ਰਹਿੰਦੀ ਸੀ। ਟੈਲੀਵਿਜ਼ਨ 'ਤੇ ਆਉਣ ਤੋਂ ਪਹਿਲਾਂ ਸੇਜਲ ਬਹੁਤ ਸਾਰੇ ਇਸ਼ਤਿਹਾਰਾਂ 'ਚ ਕੰਮ ਕਰ ਚੁੱਕੀ ਹੈ। ਮੂਲ ਰੂਪ 'ਚ ਰਾਜਸਥਾਨ ਦੀ ਰਹਿਣ ਵਾਲੀ ਸੇਜਲ ਆਪਣੇ ਮਾਤਾ-ਪਿਤਾ ਦੀ ਇੱਛਾ ਦੇ ਵਿਰੁੱਧ ਜਾ ਕੇ ਤਿੰਨ ਸਾਲ ਪਹਿਲਾਂ ਮੁੰਬਈ ਆਈ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News