B'day: 8 ਸਾਲ ਦੀ ਉਮਰ ਤੋਂ ਦਿਲੀਪ ਕੁਮਾਰ ਨੂੰ ਪਿਆਰ ਕਰਦੀ ਸੀ ਸਾਇਰਾ, ਇੰਝ ਸ਼ੁਰੂ ਹੋਈ ਸੀ ਰੋਮਾਂਟਿਕ ਲਵ ਸਟੋਰੀ

12/11/2017 5:35:48 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਿੱਗਜ ਅਭਿਨੇਤਾ ਦਿਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਪੇਸ਼ਾਵਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਯੂਸੁਫ ਖਾਨ ਹੈ। ਉਨ੍ਹਾਂ ਨੇ 1966 'ਚ ਅਦਾਕਾਰਾ ਸਾਇਰਾ ਬਾਨੋ ਨਾਲ ਵਿਆਹ ਕੀਤਾ ਸੀ। ਜਾਣਕਾਰੀ ਮੁਤਾਬਕ ਜਦੋਂ ਸਾਇਰਾ 8 ਸਾਲ ਦੀ ਸੀ, ਤਾਂ ਉਨ੍ਹਾਂ ਨੂੰ ਦਿਲੀਪ ਕੁਮਾਰ ਨਾਲ ਪਿਆਰ ਹੋ ਗਿਆ ਸੀ।

PunjabKesariਦਿਲੀਪ ਕੁਮਾਰ ਦੀ 1952 'ਚ ਆਈ ਫਿਲਮ 'ਆਨ' ਦੇਖ ਕੇ ਸਾਇਰਾ ਉਨ੍ਹਾਂ ਦੀ ਦੀਵਾਨੀ ਹੋ ਗਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 8 ਸਾਲ ਸੀ। ਸਾਇਰਾ ਨੂੰ ਨਹੀਂ ਪਤਾ ਸੀ ਕਿ ਇਹ ਸਟਾਰ ਅੱਗੇ ਜਾ ਕੇ ਉਨ੍ਹਾਂ ਦੇ ਜੀਵਨਸਾਥੀ ਬਣਨ ਵਾਲੇ ਹਨ।

PunjabKesariਸਾਇਰਾ ਬਾਨੋ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹ ਫਿਲਮਾਂ 'ਚ ਆਵੇ ਪਰ ਸਾਇਰਾ ਅਦਾਕਾਰੀ ਲਈ ਕਾਫੀ ਉਤਸੁਕ ਸੀ। ਉਨ੍ਹਾਂ ਨੇ 1961 'ਚ ਫਿਲਮੀ 'ਜੰਗਲੀ' ਨਾਲ ਸ਼ੰਮੀ ਕਪੂਰ ਨਾਲ ਡੈਬਿਊ ਕੀਤਾ ਸੀ।

PunjabKesariਸਾਇਰਾ ਉਸ ਸਮੇਂ 16 ਸਾਲ ਦੀ ਸੀ। ਦਿਲੀਪ ਕੁਮਾਰ ਨੇ ਇਕ ਵਾਰ ਸਾਇਰਾ ਬਾਨੋ ਨਾਲ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਸਾਇਰਾ ਉਮਰ 'ਚ ਉਨ੍ਹਾਂ ਤੋਂ ਬਹੁਤ ਛੋਟੀ ਹੈ।

PunjabKesari ਉਨ੍ਹਾਂ ਨਾਲ ਰੋਮਾਂਸ ਕਰਨਾ ਠੀਕ ਨਹੀਂ। ਸਾਇਰਾ ਨੇ ਦਿਲੀਪ ਕੁਮਾਰ ਨੂੰ ਪ੍ਰਭਾਵਿਤ ਕਰਨ ਲਈ ਇਕ ਟੀਚਰ ਤੋਂ ਉਰਦੂ ਸਿੱਖੀ ਸੀ। ਉਨ੍ਹਾਂ ਨੇ ਦਿਲੀਪ ਦੀ ਪਸੰਦ ਤੇ ਨਾਪਸੰਦ ਦੇ ਬਾਰੇ 'ਚ ਵੀ ਜਾਣਿਆ।

PunjabKesariਦਿਲੀਪ ਕੁਮਾਰ ਉਸ ਸਮੇਂ ਸਾਇਰਾ 'ਤੇ ਮੋਹਿਤ ਹੋ ਗਏ ਸਨ, ਜਦੋਂ ਉਹ ਉਨ੍ਹਾਂ ਦੀ ਜਨਮਦਿਨ ਪਾਰਟੀ 'ਚ ਸ਼ਾਮਲ ਹੋਣ ਉਨ੍ਹਾਂ ਦੇ ਘਰ ਗਏ ਸਨ। ਸਾਇਰਾ ਨੇ ਇਹ ਪਾਰਟੀ ਆਪਣੇ ਨਵੇਂ ਬੰਗਲੇ 'ਚ ਦਿੱਤੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News