ਬਰਥਡੇ ''ਤੇ ਦਿਲੀਪ ਕੁਮਾਰ ਨੂੰ ''ਵਰਲਡ ਬੁੱਕ ਆਫ ਰਿਕਾਰਡਸ'' ਨੇ ਦਿੱਤਾ ਖਾਸ ਸਨਮਾਨ

12/14/2019 12:49:07 PM

ਮੁੰਬਈ (ਬਿਊਰੋ) — ਹਿੰਦੀ ਸਿਨੇਮਾ ਜਗਤ ਦੇ ਦਿੱਗਜ ਅਭਿਨੇਤਾ ਦਿਲੀਪ ਕੁਮਾਰ 11 ਦਸੰਬਰ ਨੂੰ 97 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਪੂਰੀ ਇੰਡਸਟਰੀ ਦੇ ਕਲਾਕਾਰਾਂ ਨੇ ਸਿਨੇਮਾ ਜਗਤ ਦੇ ਇਸ ਮਹਾਨ ਕਲਾਕਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਖਾਸ ਮੌਕੇ 'ਤੇ 'ਵਰਲਡ ਬੁੱਕ ਆਫ ਰਿਕਾਰਡ', ਲੰਡਨ 'ਚ ਦਿਲੀਪ ਕੁਮਾਰ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕਰਕੇ ਇਸ ਮੌਕੇ ਨੂੰ ਹੋਰ ਵੀ ਖਾਸ ਬਣਾ ਦਿੱਤਾ।

'ਵਰਲਡ ਬੁੱਕ ਆਫ ਰਿਕਾਰਡ' ਨੇ ਦਿੱਗਜ ਕਲਾਕਾਰ ਨੂੰ ਭਾਰਤੀ ਸਿਨੇਮਾ ਤੇ ਸਮਾਜਿਕ ਕੰਮਾਂ 'ਚ ਉਨ੍ਹਾਂ ਦੇ ਅਣਮੁੱਲੇ ਯੋਗਦਾਨ ਲਈ 'ਗੋਲਡਨ ਐਰਾ ਆਫ ਬਾਲੀਵੁੱਡ ਆਨਰ' ਦਾ ਸਨਮਾਨ ਪ੍ਰਧਾਨ ਕੀਤਾ। ਦੇਸ਼ ਦੇ ਦੂਜੇ 'ਪਦਮ ਵਿਭੂਸ਼ਣ' ਨਾਲ ਸਨਮਾਨਿਤ ਦਿਲੀਪ ਕੁਮਾਰ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ 'ਚ ਵੀ ਸਭ ਤੋਂ ਜ਼ਿਆਦਾ ਸਨਮਾਨ ਹਾਸਲ ਕਰਨ ਵਾਲੇ ਅਭਿਨੇਤਾ ਦੇ ਤੌਰ 'ਤੇ ਦਰਜ ਹੈ।

ਲੰਡਨ 'ਚ ਇਹ ਸਨਮਾਨ ਦਿਲੀਪ ਕੁਮਾਰ ਦੇ ਭਰਾ ਅਸਲਮ ਖਾਨ, ਉਨ੍ਹਾਂ ਦੀਆਂ ਭੈਣਾਂ ਸਇਦਾ ਖਾਨ, ਫਰੀਦਾ ਖਾਨ ਤੇ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੂੰ ਦਿੱਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News