ਕੰਫਿਊਜ਼ਨ ਤੇ ਹਾਸੇ ਦੇ ਰੰਗਾਂ ਨਾਲ ਭਰਿਆ ਹੈ 'ਗੁੱਡ ਨਿਊਜ਼' ਦਾ ਟਰੇਲਰ (ਵੀਡੀਓ)

11/18/2019 3:55:19 PM

ਮੁੰਬਈ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਦਿਲਜੀਤ ਦੋਸਾਂਝ, ਅਕਸ਼ੇ ਕੁਮਾਰ, ਕਰੀਨਾ ਕਪੂਰ ਖਾਨ ਤੇ ਕਿਆਰਾ ਅਡਵਾਨੀ ਦੀ ਮਲਟੀ ਸਟਾਰਰ ਫਿਲਮ 'ਗੁੱਡ ਨਿਊਜ਼' ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ, ਟਰੇਲਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਰਿਹਾ ਹੈ। ਟਰੇਲਰ 'ਚ ਪੇਸ਼ ਕੀਤਾ ਗਿਆ ਹੈ ਕਿ 'ਗੁੱਡ ਨਿਊਜ਼' ਦੋ ਕਪਲਸ (ਬੱਤਰਾ v/S ਬੱਤਰਾ ) ਦੀ ਕਹਾਣੀ ਹੈ। ਦੋਵੇਂ ਕਪਲਸ ਬੱਚੇ ਪੈਦਾ ਕਰਨ ਲਈ 9V6 ਟੈਕਨੋਲਜੀ ਦਾ ਸਹਾਰਾ ਲੈਂਦੇ ਹਨ। ਦਿਲਜੀਤ ਦੋਸਾਂਝ-ਕਿਆਰਾ ਅਡਵਾਨੀ, ਅਕਸ਼ੇ ਕੁਮਾਰ-ਕਰੀਨਾ ਕਪੂਰ ਖਾਨ ਦੀ 'ਗੁੱਡ ਨਿਊਜ਼' 'ਚ ਵੱਡੀ ਕੰਫਿਊਜ਼ਨ ਉਸ ਸਮੇਂ ਆ ਜਾਂਦੀ ਹੈ ਜਦੋਂ ਹਸਪਤਾਲ 'ਚ ਦੋਵਾਂ ਕਪਲਸ ਦਾ ਸਰਨੇਮ ਬੱਤਰਾ ਹੋਣ ਕਰਕੇ ਸਪਰਮ ਮਿਕਸ ਹੋ ਜਾਂਦੇ ਹਨ, ਜਿਸ ਤੋਂ ਬਾਅਦ ਕਹਾਣੀ 'ਚ ਕਈ ਟਵਿਸਟ ਆਉਂਦੇ ਹਨ। ਇਸ 'ਚ ਦਿਲਜੀਤ ਦੋਸਾਂਝ ਤੇ ਅਕਸ਼ੇ ਕੁਮਾਰ ਦੀ ਕਾਮੇਡੀ ਦੇ ਪੰਚ ਦਰਸ਼ਕਾਂ ਨੂੰ ਹੱਸ ਹੱਸ ਕੇ ਲੋਟ ਪੋਟ ਹੋਣ ਲਈ ਮਜ਼ਬੂਰ ਕਰ ਰਹੇ ਹਨ। ਟਰੇਲਰ ਨੂੰ ਧਰਮਾ ਪ੍ਰੋਡਕਸ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


ਦੱਸ ਦਈਏ ਕਿ ਫਿਲਮ 'ਗੁੱਡ ਨਿਊਜ਼' ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫਿਲਮ 27 ਦਸੰਬਰ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News