ਹਾਸਿਆਂ ਨਾਲ ਭਰਪੂਰ ਹੈ ''ਗੁੱਡ ਨਿਊਜ਼'' ਦਾ ਦੂਜਾ ਟਰੇਲਰ (ਵੀਡੀਓ)

12/19/2019 4:21:33 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ, ਅਕਸ਼ੈ ਕੁਮਾਰ, ਦਿਲਜੀਤ ਦੋਸਾਂਝ ਤੇ ਕਿਆਰਾ ਆਡਵਾਣੀ ਦੀ ਅਪਕਮਿੰਗ ਫਿਲਮ 'ਗੁੱਡ ਨਿਊਜ਼' ਦਾ ਦੂਜਾ ਟਰੇਲਰ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਇਸ ਫਿਲਮ ਦਾ ਦੂਜਾ ਟਰੇਲਰ ਕਾਫੀ ਮਜ਼ੇਦਾਰ ਹੈ। ਫਿਲਮ ਦੇ ਚਾਰੋਂ ਲੀਡ ਸਿਤਾਰਿਆਂ ਦੀ ਜ਼ਬਰਦਸਤ ਕੌਮਿਕ ਟਾਈਮਿੰਗ ਇਸ ਟਰੇਲਰ 'ਚ ਨਜ਼ਰ ਆ ਰਹੀ ਹੈ। ਪਹਿਲੇ ਟਰੇਲਰ 'ਚ 'ਗੁੱਡ ਨਿਊਜ਼' ਦੀ ਦੂਜੀ ਅਦਾਕਾਰਾ ਕਿਆਰਾ ਆਡਵਾਣੀ ਦੇ ਕਿਰਦਾਰ ਦੀ ਝਲਕ ਕਾਫੀ ਘੱਟ ਦੇਖਣ ਨੂੰ ਮਿਲੀ ਸੀ ਪਰ ਦੂਜੇ ਟਰੇਲਰ 'ਚ ਉਨ੍ਹਾਂ ਦਾ ਮਾਸੂਮ ਅੰਦਾਜ਼ ਸਾਫ ਨਜ਼ਰ ਆ ਰਿਹਾ ਹੈ।


ਦੱਸ ਦਈਏ ਕਿ ਫਿਲਮ 'ਗੁੱਡ ਨਿਊਜ਼' ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫਿਲਮ 27 ਦਸੰਬਰ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News