ਦਿਲਜੀਤ ਦੋਸਾਂਝ ਨੇ ਅਜਿਹੀ ਵਜ੍ਹਾ ਕਰਕੇ ਛੱਡੇ ਕਈ ਕਰੋੜਾਂ ਦੇ ਪ੍ਰਾਜੈਕਟ

6/26/2019 4:48:43 PM

ਜਲੰਧਰ (ਬਿਊਰੋ) : ਦਿਲਜੀਤ ਦੋਸਾਂਝ ਅਜਿਹੇ ਫਨਕਾਰ ਤੇ ਕਲਾਕਾਰ ਹਨ, ਜੋ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫਿਲਮ ਇੰਡਸਟਰੀ ਲਈ ਕੰਮ ਕਰ ਰਹੇ ਹਨ। ਦਿਲਜੀਤ ਦੋਸਾਂਝ ਦੀ ਹਾਲ ਹੀ 'ਚ ਫਿਲਮ ਰਿਲੀਜ਼ ਹੋਈ ਫਿਲਮ 'ਛੜਾ' ਦਰਸ਼ਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਇਹ ਫਿਲਮ ਬਾਕਸ ਆਫਿਸ 'ਤੇ ਪੂਰੀ ਤਰ੍ਹਾਂ ਛਾਈ ਹੋਈ ਹੈ। ਇਸ ਫਿਲਮ 'ਚ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਕਈ ਪ੍ਰਾਜੈਕਟਾਂ 'ਤੇ ਵੀ ਕੰਮ ਕਰ ਰਹੇ ਹਨ ਪਰ ਅੱਜ ਇਸ ਖਬਰ 'ਚ ਤੁਹਾਨੂੰ ਦੱਸਣ ਜਾ ਰਹੇ ਹਾਂ ਦਿਲਜੀਤ ਦੋਸਾਂਝ ਦੇ ਕੁਝ ਅਸੂਲਾਂ ਬਾਰੇ, ਜਿਨ੍ਹਾਂ ਨਾਲ ਉਹ ਕਿਸੇ ਵੀ ਹਾਲਤ 'ਚ ਸਮਝੌਤਾ ਨਹੀਂ ਕਰ ਸਕਦੇ।

PunjabKesari

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਦਿਲਜੀਤ ਦੋਸਾਂਝ ਨੇ ਖੁਲਾਸਾ ਕੀਤਾ ਕਿ ''ਇਕ ਵਾਰ ਮੈਨੂੰ ਕਿਸੇ ਵੱਡੇ ਸ਼ੋਅ ਲਈ ਆਫਰ ਆਇਆ ਸੀ, ਜਿਸ ਲਈ ਮੈਨੂੰ ਕਰੋੜਾਂ ਰੁਪਏ ਦਾ ਆਫਰ ਆਇਆ ਸੀ ਪਰ ਉਨ੍ਹਾਂ ਨੇ ਮੇਰੇ ਅੱਗੇ ਇਕ ਸ਼ਰਤ ਰੱਖੀ ਸੀ ਕਿ ਮੈਨੂੰ ਆਪਣੀ 'ਪੱਗ' ਉਤਾਰ ਕੇ ਸ਼ੂਟਿੰਗ ਕਰਨੀ ਪਵੇਗੀ, ਜਿਸ ਨੂੰ ਮੈਂ ਕਬੂਲ ਨਹੀਂ ਕੀਤਾ ਸੀ।''

PunjabKesari

ਦੱਸ ਦਈਏ ਕਿ ਦਿਲਜੀਤ ਦੋਸਾਂਝ ਦਾ ਕਹਿਣਾ ਸੀ ਕਿ ਬੇਸ਼ੱਕ ਮੈਂ ਆਪਣੀ ਦਾੜ੍ਹੀ ਕੱਟਦਾ ਹਾਂ ਪਰ ਮੈਂ ਆਪਣੀ ਪੱਗ ਨੂੰ ਕਿਸੇ ਵੀ ਹਾਲਤ 'ਚ ਉਤਾਰ ਕੇ ਕੰਮ ਨਹੀਂ ਕਰਾਂਗਾ। ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਪ੍ਰਸ਼ੰਸਕ ਇਸੇ ਰੂਪ 'ਚ ਮੈਨੂੰ ਪਸੰਦ ਕਰਦੇ ਹਨ ਅਤੇ ਇਸ ਦੇ ਨਾਲ ਹੀ ਮੇਰੀਆਂ ਰਗਾਂ 'ਚ ਪੰਜਾਬੀ ਖੂਨ ਦੌੜਦਾ ਹੈ। ਮੈਂ ਕਦੇ ਵੀ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਾਂਗਾ।

PunjabKesari

ਦੱਸਣਯੋਗ ਹੈ ਕਿ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਨੇ 4 ਸਾਲ ਬਾਅਦ ਪੰਜਾਬੀ ਫਿਲਮ 'ਛੜਾ' ਨਾਲ ਪਰਦੇ 'ਤੇ ਧਮਾਕੇਦਾਰ ਐਂਟਰੀ ਮਾਰੀ ਹੈ। ਫਿਲਮ 'ਛੜਾ' ਦੀ ਕਹਾਣੀ ਪੰਜਾਬ ਦੀਆਂ ਲੜਕੀਆਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਹੜੀਆਂ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ। ਉਨ੍ਹਾਂ ਦੇ ਇਸ ਫੈਸਲੇ ਲਈ ਉਨ੍ਹਾਂ ਦਾ ਪਰਿਵਾਰ ਤੇ ਸਮਾਜ ਉਨ੍ਹਾਂ ਦੀ ਖੂਬ ਆਲੋਚਨਾ ਕਰਦਾ ਹੈ।

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News