ਦਿਲਜੀਤ ਦੋਸਾਂਝ ਨੇ ਇਜ਼ਰਾਇਲੀ ਅਦਾਕਾਰਾ ਤੋਂ ਕੀਤੀ ਇਹ ਮੰਗ, ਜੋ ਬਣੀ ਚਰਚਾ ''ਚ
11/20/2019 3:57:17 PM
ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ 'ਚ ਧੱਕ ਪਾਉਣ ਤੋਂ ਬਾਅਦ ਬਾਲੀਵੁੱਡ ਫਿਲਮ ਇੰਡਸਟਰੀ 'ਚ ਛਾ ਜਾਣ ਵਾਲੇ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਅਕਸ਼ੇ ਕੁਮਾਰ ਨਾਲ ਆਪਣੀ ਫਿਲਮ 'ਗੁੱਡ ਨਿਊਜ਼' ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਦੀ ਇਸ ਫਿਲਮ ਦਾ ਟਰੇਲਰ ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜੋ ਕਿ ਕਾਫੀ ਦਿਲਚਸਪ ਅਤੇ ਹਾਸਿਆਂ ਨਾਲ ਭਰਪੂਰ ਹੈ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਦਿਲਜੀਤ ਦੋਸਾਂਝ ਹੁਣ ਇਜ਼ਰਾਇਲੀ ਅਦਾਕਾਰਾ ਗੋਡੋਟ ਦੀ ਤਸਵੀਰ 'ਤੇ ਕੁਮੈਂਟ ਕਰਕੇ ਚਰਚਾ 'ਚ ਆ ਗਏ ਹਨ। ਦਰਅਸਲ ਇਸ ਇਜ਼ਰਾਇਲੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਬਜ਼ੀਆਂ ਕੱਟਦੇ ਹੋਏ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਤੇ ਕੁਮੈਂਟ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ, ''ਅੱਛਾ ਗੱਲ ਸੁਣ, ਅੱਜ ਗੋਭੀ ਦੇ ਪਰੌਂਠੇ ਬਣਾ ਲਈ, ਦਹੀਂ ਮੈਂ ਲੈ ਆਵਾਂਗਾ।'' ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਕੁਮੈਂਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਹਾਲੀਵੁੱਡ ਸਟਾਰ ਕਾਇਲੀ ਜੋਨਰ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਕੇ ਸੁਰਖੀਆਂ 'ਚ ਆਏ ਸਨ। ਟਰੇਲਰ 'ਚ ਪੇਸ਼ ਕੀਤਾ ਗਿਆ ਹੈ ਕਿ 'ਗੁੱਡ ਨਿਊਜ਼' ਦੋ ਕਪਲਸ (ਬੱਤਰਾ v/S ਬੱਤਰਾ ) ਦੀ ਕਹਾਣੀ ਹੈ। ਦਿਲਜੀਤ ਦੋਸਾਂਝ-ਕਿਆਰਾ ਅਡਵਾਨੀ, ਅਕਸ਼ੇ ਕੁਮਾਰ-ਕਰੀਨਾ ਕਪੂਰ ਖਾਨ ਦੀ 'ਗੁੱਡ ਨਿਊਜ਼' 'ਚ ਵੱਡੀ ਕੰਫਿਊਜ਼ਨ ਉਸ ਸਮੇਂ ਆ ਜਾਂਦੀ ਹੈ ਜਦੋਂ ਹਸਪਤਾਲ 'ਚ ਦੋਵਾਂ ਕਪਲਸ ਦਾ ਸਰਨੇਮ ਬੱਤਰਾ ਹੋਣ ਕਰਕੇ ਸਪਰਮ ਮਿਕਸ ਹੋ ਜਾਂਦੇ ਹਨ, ਜਿਸ ਤੋਂ ਬਾਅਦ ਕਹਾਣੀ 'ਚ ਕਈ ਟਵਿਸਟ ਆਉਂਦੇ ਹਨ। ਇਸ 'ਚ ਦਿਲਜੀਤ ਦੋਸਾਂਝ ਤੇ ਅਕਸ਼ੇ ਕੁਮਾਰ ਦੀ ਕਾਮੇਡੀ ਦੇ ਪੰਚ ਦਰਸ਼ਕਾਂ ਨੂੰ ਹੱਸ ਹੱਸ ਕੇ ਲੋਟ ਪੋਟ ਹੋਣ ਲਈ ਮਜ਼ਬੂਰ ਕਰ ਰਹੇ ਹਨ। ਟਰੇਲਰ ਨੂੰ ਧਰਮਾ ਪ੍ਰੋਡਕਸ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ 'ਗੁੱਡ ਨਿਊਜ਼' ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫਿਲਮ 27 ਦਸੰਬਰ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ