ਫਿਲਮ ''ਅਰਜੁਨ ਪਟਿਆਲਾ'' ਦੀ ਪ੍ਰਮੋਸ਼ਨ ਦੌਰਾਨ ਜ਼ਬਰਦਸਤ ਲੁੱਕ ''ਚ ਦਿਸੇ ਕ੍ਰਿਤੀ-ਦਿਲਜੀਤ

7/14/2019 11:27:24 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਤੇ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ 'ਅਰਜੁਨ ਪਟਿਆਲਾ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਬਣੀ ਹੋਈ ਹੈ। ਦਿਲਜੀਤ ਤੇ ਕ੍ਰਿਤੀ ਫਿਲਹਾਲ ਇਸ ਫਿਲਮ ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਇਸੇ ਸਿਲਸਿਲੇ 'ਚ ਦੋਵਾਂ ਨੂੰ ਬੀਤੀ ਸ਼ਾਮ ਜੁਹੂ 'ਚ ..... ਦੇ ਬਾਹਰ ਸਪਾਟ ਕੀਤਾ ਗਿਆ। ਇਸ ਦੌਰਾਨ ਕ੍ਰਿਤੀ ਬਲੂ ਕਲਰ ਦੀ ਸ਼ਾਰਟ ਡਰੈੱਸ 'ਚ ਬੋਲਡ ਦਿਸੀ।
PunjabKesari
ਉਨ੍ਹਾਂ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ, ਸਮੋਕੀ ਆਈ ਅਤੇ ਈਅਰਿੰਗਸ ਨਾਲ ਕੰਪਲੀਟ ਕੀਤਾ ਹੋਇਆ ਸੀ।  ਉੱਥੇ ਹੀ ਜੇਕਰ ਦਿਲਜੀਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕ੍ਰੀਮ ਪੈਂਟ ਅਤੇ ਟੀ-ਸ਼ਰਟ ਪਹਿਨੀ ਹੋਈ ਸੀ। ਤਸਵੀਰਾਂ 'ਚ ਦਿਲਜੀਤ ਤੇ ਕ੍ਰਿਤੀ ਦੀ ਜ਼ਬਰਦਸਤ ਬੌਡਿੰਗ ਦੇਖਣ ਨੂੰ ਮਿਲ ਰਹੀ ਹੈ।
PunjabKesari
ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੀ ਗੱਲ ਕਰੀਏ ਤਾਂ ਇਸ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ।
PunjabKesari
ਫਿਲਮ 'ਚ ਕ੍ਰਿਤੀ ਰਿਤੂ ਰੰਧਾਵਾ ਨਾਮ ਦੀ ਮਹਿਲਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਜੋ ਕਿ ਇਕ ਛੋਟੇ ਸ਼ਹਿਰ ਦੀ ਪੱਤਰਕਾਰ ਹੈ। ਉੱਥੇ ਹੀ ਦਿਲਜੀਤ ਇਕ ਪੁਲਸ ਅਫਸਰ ਦੇ ਕਿਰਦਾਰ 'ਚ ਹਨ। ਫਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News