ਗੋਲਡਨ ਸਟਾਰ ਮਲਕੀਤ ਸਿੰਘ ਦੇ ਰੰਗ ''ਚ ਰੰਗੇ ਦਿਲਜੀਤ ਦੋਸਾਂਝ

5/27/2019 11:51:13 AM

ਜਲੰਧਰ (ਬਿਊਰੋ) : ਪੰਜਾਬੀ ਫਿਲਮਾਂ ਦੇ ਬਾਦਸ਼ਾਹ ਦਿਲਜੀਤ ਦੋਸਾਂਝ ਆਪਣੇ ਹਰ ਕਿਰਦਾਰ ਨੂੰ ਦਿਲ ਤੋਂ ਨਿਭਾਉਂਦੇ ਹਨ। ਭਾਵੇਂ ਕਿਰਦਾਰ ਛੋਟਾ ਹੋਵੇ ਜਾਂ ਵੱਡਾ ਦਿਲਜੀਤ ਉਸ ਦੀਆਂ ਬਾਰੀਕੀਆਂ ਸਮਝਣ 'ਚ ਕੋਈ ਕਸਰ ਨਹੀਂ ਛੱਡਦੇ। ਹਾਲ ਹੀ 'ਚ ਤਾਪਸੀ ਪਨੂੰ ਨਾਲ ਹਿੰਦੀ ਫਿਲਮ 'ਸੂਰਮਾ' ਨਜ਼ਰ ਆਏ ਦਿਲਜੀਤ ਨੇ ਇਕ ਵਾਰ ਫਿਰ ਪੰਜਾਬੀ ਫਿਲਮਾਂ ਦਾ ਰੁੱਖ ਕੀਤਾ ਹੈ। ਇਸ ਵਾਰ ਦਿਲਜੀਤ ਦੋਸਾਂਝ ਜਗਦੀਰ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਛੜਾ' 'ਚ ਆਪਣੇ ਅਭਿਨੈ ਦਾ ਜਲਵਾ ਬਿਖੇਰਦੇ ਨਜ਼ਰ ਆਉਣਗੇ। ਇਸ ਫਿਲਮ 'ਚ ਦਿਲਜੀਤ ਨੇ ਆਪਣੇ ਕਿਰਦਾਰ ਲਈ ਮਸ਼ਹੂਰ ਪੰਜਾਬੀ ਗਾਇਕ ਤੋਂ ਪ੍ਰੇਰਣਾ ਲਈ ਹੈ। ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਦੇ ਰੂਪ 'ਚ ਨਜ਼ਰ ਆਏ। ਅਸਲ ‘ਚ ਇਸ ਗੀਤ ਦੀ ਇਕ ਤਸਵੀਰ ਦਿਲਜੀਤ ਦੋਸਾਂਝ ਨੇ ਪਿਛਲੇ ਸਾਲ ਯਾਨੀ 2018 ਦੇ ਨਵੰਬਰ ‘ਚ ਸਾਂਝੀ ਕੀਤੀ ਸੀ। ਇਸ ਤਸਵੀਰ ‘ਚ ਦਿਲਜੀਤ ਦੋਸਾਂਝ ਨੇ ਮਲਕੀਤ ਸਿੰਘ ਨੂੰ ਮਾਣ ਦਿੰਦੇ ਹੋਏ ਤਸਵੀਰ ਸਾਂਝੀ ਕੀਤੀ ਸੀ।

PunjabKesari

ਫਿਲਮ ਦੇ ਟਰੇਲਰ ਦੀ ਰਿਲੀਜ਼ਿੰਗ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਫਿਲਮ ਦਾ ਟਾਈਟਲ ਸੌਂਗ ਰਿਲੀਜ਼ ਹੋਇਆ ਹੈ, ਜਿਸ 'ਚ ਦਿਲਜੀਤ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਹੈ। 'ਛੜਾ' ਦੇ ਟਾਈਟਲ ਗੀਤ 'ਚ ਦਿਲਜੀਤ ਦਾ ਪਹਿਰਾਵਾ ਸਭ ਤੋਂ ਵੱਡੇ ਸੋਲੋ ਭੰਗੜਾ ਆਰਟਿਸਟ ਮਲਕੀਤ ਸਿੰਘ ਤੋਂ ਪ੍ਰਭਾਵਿਤ ਹੈ। ਮਲਕੀਤ ਸਿੰਘ ਦੇਸ਼ ਦੇ ਸਭ ਤੋਂ ਵੱਡੇ ਪੰਜਾਬੀ ਭੰਗੜਾ ਗਾਇਕ ਹਨ। 'ਗੁੜ ਨਾਲ ਇਸ਼ਕ ਮਿੱਠਾ', 'ਤੂਤਕ ਤੂਤਕ ਤੂਤੀਆਂ', 'ਕੁੜੀ ਗਰਮ ਜਾਈ', 'ਦੇਖ ਲੀ ਵਿਲਾਇਤ' ਅਤੇ 'ਜਿੰਦ ਮਾਹੀ' ਵਰਗੇ ਮਸ਼ਹੂਰ ਗੀਤਾਂ ਲਈ ਜਾਣੇ ਜਾਣ ਵਾਲੇ ਮਲਕੀਤ ਬਾਰਕਿੰਗਮ ਪੈਲੇਸ 'ਚ ਮਹਾਰਾਣੀ ਐਲੀਜ਼ਾਬੇਥ ਦੇ ਹੱਥੋਂ 'ਐੱਮ. ਬੀ. ਈ.' ਸਨਮਾਨ ਪਾਉਣ ਵਾਲੇ ਪਹਿਲੇ ਪੰਜਾਬੀ ਗਾਇਕ ਹਨ। ਅੱਜ ਮਲਕੀਤ ਦੇ ਗੀਤ ਭੰਗੜਾ ਪਾਉਣ ਲਈ ਲੋਕਾਂ ਦੀ ਪਹਿਲੀ ਪਸੰਦ ਹਨ।

PunjabKesari
ਸਾਲ 1990 'ਚ ਰਿਕਾਰਡ ਕੀਤਾ ਗਿਆ ਮਲਕੀਤ ਦੇ ਐਲਬਮ 'ਤੂਤਕ ਤੂਤਕ ਤੂਤੀਆਂ' ਦਾ ਇਹੀ ਗੀਤ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਤੇ ਸਭ ਤੋਂ ਸਫਲ ਪੰਜਾਬੀ ਗੀਤ ਹੈ। ਪੰਜਾਬੀ ਗਾਇਕ ਮਲਕੀਤ ਦਾ ਨਾਂ 'ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ' 'ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਐਕਲ ਭੰਗੜਾ ਦੇ ਰੂਪ 'ਚ ਵੀ ਦਰਜ ਹੈ। ਤਕਰੀਬਨ 32 ਸਾਲ ਦੇ ਕਰੀਅਰ 'ਚ ਮਲਕੀਤ ਨੇ ਕਰੀਬ 50 ਤੋਂ ਜ਼ਿਆਦਾ ਰਿਕਾਰਡ ਗੀਤ ਵੇਚਣ ਦਾ ਦਰਜਾ ਹਾਸਲ ਕੀਤਾ।

PunjabKesari
ਫਿਲਮ 'ਛੜਾ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਸਫਲ ਜੋੜੀ ਨਜ਼ਰ ਆਵੇਗੀ। ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੀ ਕਹਾਣੀ, ਡਾਇਲਾਗਜ਼, ਅਤੇ ਸਕਰੀਨ ਪਲੇਅ ਵੀ ਜਗਦੀਪ ਸਿੱਧੂ ਦੀ ਹੀ ਰਚਨਾ ਹੈ। ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ 21 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News