ਦਿਲਜੀਤ ਦੋਸਾਂਝ ਲੋਕਾਂ ਨੂੰ ਹਾਸਿਆਂ ਨਾਲ ਸਿਖਾ ਰਹੇ ਨੇ ਕੁਕਿੰਗ ਦੇ ਗੁਰ, ਦੇਖੋ ਵੀਡੀਓ

5/18/2020 2:10:04 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਲਾਕਡਾਊਨ ਦਾ ਪੂਰਾ ਲੁਤਫ ਉਠਾ ਰਹੇ ਹਨ। ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਕੁਕਿੰਗ ਦੇ ਰੰਗ 'ਚ ਰੰਗੇ ਹੋਏ ਨਜ਼ਰ ਆ ਰਹੇ ਹਨ। ਲਗਪਗ ਹਰ ਰੋਜ਼ ਉਹ ਕੁਝ ਨਾ ਕੁਝ ਨਵਾਂ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ ਅਤੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਫੈਨਜ਼ ਨਾਲ ਸ਼ੇਅਰ ਕਰਦੇ ਹਨ। ਦਰਸ਼ਕਾਂ ਵੱਲੋਂ ਵੀ ਉਨ੍ਹਾਂ ਦੇ ਮਜ਼ਾਕੀਆ ਅੰਦਾਜ਼ ਨਾਲ ਕੁਕਿੰਗ ਸਿਖਾਉਣਾ ਖੂਬ ਪਸੰਦ ਆ ਰਿਹਾ ਹੈ, ਜਿਸਦੇ ਚੱਲਦਿਆਂ ਉਨ੍ਹਾਂ ਦੀ ਕੁਕਿੰਗ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵਾਰ ਉਨ੍ਹਾਂ ਨੇ ਦਰਸ਼ਕਾਂ ਨੂੰ ਪੰਜਾਬ ਦਾ ਮਿੱਠਾ ਪਕਵਾਨ ਸੇਵੀਆ ਬਣਾਉਣੀਆਂ ਸਿਖਾਈਆਂ ਹਨ। ਵੀਡੀਓ 'ਚ ਉਹ ਆਪਣੇ ਵੱਖਰੇ ਅੰਦਾਜ਼ ਵਾਲੀ ਕਮੈਂਟਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਦਰਸ਼ਕ ਵੀ ਕੁਮੈਂਟ ਕਰਕੇ ਤਾਰੀਫ ਕਰ ਰਹੇ ਹਨ। ਹੁਣ ਤੱਕ ਦੋ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਅਤੇ ਵੱਡੀ ਗਿਣਤੀ 'ਚ ਕੁਮੈਂਟਸ ਆ ਚੁੱਕੇ ਹਨ।

 
 
 
 
 
 
 
 
 
 
 
 
 
 

Baarish Ka Mausam Aur Meethi Seviyan ... HOR DAS KI BHAALDI 😍 #diljitdosanjh #ineedmyspoon #seviyan #food

A post shared by DILJIT DOSANJH (@diljitdosanjh) on May 17, 2020 at 10:30am PDT

ਦੱਸ ਦਈਏ ਕਿ ਦਿਲਜੀਤ ਦੋਸਾਂਝ ਨੂੰ ਅਖੀਰਲੀ ਵਾਰ ਬਾਲੀਵੁੱਡ ਫਿਲਮ 'ਗੁੱਡ ਨਿਊਜ਼' 'ਚ ਕੰਮ ਕਰਦੇ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਦੀ ਬੇਬੋ ਯਾਨੀ ਕਿ ਕਰੀਨਾ ਕਪੂਰ ਖਾਨ, ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਅਤੇ ਕਿਆਰਾ ਅਡਵਾਨੀ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ। ਇਸ ਤੋਂ ਇਲਾਵਾ ਦਿਲਜੀਤ ਪੰਜਾਬੀ ਫ਼ਿਲਮ 'ਜੋੜੀ' 'ਚ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

Ji Haan Aap Ne Sahi Suna Hai.. YEH HAI AALOO CAKE KI RECIPE 👨‍🍳 P.S - Chaye Hon Patt Te Chaye Hon Butt..🍑 Aaloo Chak Denge Fataa Fatt 🦾 #diljitdosanjh #potatocakes #ineedmySpoon #food #healthylifestyle #notsohealthy

A post shared by DILJIT DOSANJH (@diljitdosanjh) on May 16, 2020 at 10:25am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News