B'Day Spl: ਫਰਸ਼ ਤੋਂ ਅਰਸ਼ ਤੱਕ ਇੰਝ ਪਹੁੰਚੇ ਦਿਲਜੀਤ ਦੋਸਾਂਝ, ਜਾਣੋ ਜ਼ਿੰਦਗੀ ਦੇ ਖਾਸ ਕਿੱਸੇ

1/6/2020 10:38:24 AM

ਜਲੰਧਰ (ਬਿਊਰੋ) - ਪਾਲੀਵੁੱਡ 'ਚ ਦਿਲਜੀਤ ਦੌਸਾਂਝ ਦਾ ਨਾਂ ਉਨ੍ਹਾਂ ਗਾਇਕਾਂ 'ਚ ਲਿਆ ਜਾਂਦਾ ਹੈ ਜੋ ਅੱਜ ਆਪਣੀ ਦਮਦਾਰ ਗਾਇਕੀ ਨਾਲ ਲੱਖਾਂ ਦਿਲਾਂ 'ਤੇ ਰਾਜ਼ ਕਰ ਰਹੇ ਹਨ। ਦਿਲਜੀਤ ਦੌਸਾਂਝ ਦਾ ਜਨਮ 6 ਜਨਵਰੀ 1984 ਨੂੰ ਦੌਸਾਂਝ ਕਲਾਂ ਜਲੰਧਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਬਲਬੀਰ ਦੌਸਾਂਝ ਹੈ, ਜੋ ਕੀ ਪੰਜਾਬ ਰੋਡਵੇਜ਼ 'ਚ ਇਕ ਕਰਮਚਾਰੀ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਮਾਤਾ ਇਕ ਹਾਊਸ ਵਾਈਫ ਹੈ।
Image may contain: 1 person, standing and hat
ਬਚਪਨ ਤੋਂ ਸੀ ਸੰਗੀਤ ਦਾ ਸ਼ੌਂਕ
ਦਿਲਜੀਤ ਨੇ ਆਪਣੀ ਸਕੂਲੀ ਸਿੱਖਿਆ ਸ੍ਰੀ ਗੁਰੂ ਹਰੀ ਕ੍ਰਿਸ਼ਨ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਸਕੂਲ 'ਚ ਪੜ੍ਹਾਈ ਕਰਦੇ ਦੌਰਾਨ ਹੀ ਸ਼ੁਰੂ ਕਰ ਦਿੱਤੀ ਸੀ।
Image may contain: 1 person, standing and beard
2011 'ਚ ਹੋਈ ਪੰਜਾਬੀ ਫਿਲਮਾਂ 'ਚ ਐਂਟਰੀ
ਸਾਲ 2011 'ਚ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮਾਂ 'ਚ ਐਂਟਰੀ ਹੋਈ। ਉਨ੍ਹਾਂ ਦੀ ਪਹਿਲੀ ਫਿਲਮ 'ਦਿ ਲਾਇਨ ਆਫ ਪੰਜਾਬ' ਫਰਵਰੀ 2011 'ਚ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ ਪਰ ਫਿਲਮ ਦੇ ਸਾਉਂਡਟੈਕ ਤੋਂ 'ਲੱਕ 28 ਕੁੜੀ ਦਾ' ਦੇ ਗੀਤ ਨੂੰ ਵੱਡੀ ਸਫਲਤਾ ਮਿਲੀ। ਬੀ. ਬੀ. ਸੀ. ਦੁਆਰਾ ਪ੍ਰਕਾਸ਼ਿਤ ਯੂ. ਐਸ. ਏ. 'ਚ ਦਫਤਰੀ ਏਸ਼ੀਅਨ ਡਾਉਨਲੋਡ ਚਾਰਟ 'ਤੇ ਇਹ ਗੀਤ ਨੰਬਰ 1 'ਤੇ ਪਹੁੰਚ ਗਿਆ ਸੀ। ਇਸ ਗੀਤ 'ਚ ਉਨ੍ਹਾਂ ਨਾਲ ਯੋ ਯੋ ਹਨੀ ਸਿੰਘ ਵੀ ਸੀ।
Image may contain: 1 person, standing
ਜੁਲਾਈ 2011 'ਚ ਉਨ੍ਹਾਂ ਦੀ ਦੂਜੀ ਪੰਜਾਬੀ ਫਿਲਮ 'ਜਿਹਨੇ ਮੇਰਾ ਦਿਲ ਲੁੱਟਿਆ' ਰਿਲੀਜ਼ ਹੋਈ। ਇਸ ਫਿਲਮ 'ਚ ਪਾਲੀਵੁੱਡ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਭੂਮਿਕਾ ਵੀ ਸੀ ਅਤੇ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਸੀ। ਦਿਲਜੀਤ ਦੋਸਾਂਝ ਨੇ ਫਿਲਮ ਦੇ ਸਾਉਂਡਟਰੈਕ 'ਚ ਬਾਰਾਂ ਟਰੈਕਾਂ 'ਚੋਂ 6 ਗਾਣਿਆਂ ਨੂੰ ਅਵਾਜ਼ ਦਿੱਤੀ। ਉਸੇ ਸਾਲ ਨਵੰਬਰ 'ਚ ਦਿਲਜੀਤ ਨੇ ਐਲਾਨ ਕੀਤਾ ਕਿ ਉਹ ਆਪਣਾ ਵਿਵਾਦਪੂਰਨ ਐਲਬਮ 'ਅਰਬਨ ਪੇਂਡੂ' ਰਿਲੀਜ਼ ਨਹੀਂ ਕਰਨਗੇ।
Image may contain: 2 people, people smiling
'ਇਸ਼ਕ ਦਾ ਊੜਾ ਐੜਾ' ਨਾਲ ਕੀਤੀ ਗਾਇਕੀ ਦੀ ਸ਼ੁਰੂਆਤ
ਪੰਜਾਬੀ ਗਾਇਕ ਦਿਲਜੀਤ ਦੌਸਾਂਝ ਦਾ ਹਰ ਇਕ ਅੰਦਾਜ਼ ਲੋਕਾਂ ਦੇ ਸਿਰ ਚੜ ਕੇ ਬੋਲਦਾ ਹੈ। ਦਿਲਜੀਤ ਨੇ ਸਾਲ 2000 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਐੜਾ' ਨਾਲ ਗਾਇਕੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ 'ਦਿਲ' ਐਲਬਮ ਲਾਂਚ ਕੀਤੀ ਗਈ, ਜਿਸ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਦਿਲਜੀਤ ਕਾਮਯਾਬ ਰਹੇ। ਇਸ ਐਲਬਮ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
Image may contain: 1 person, beard
ਅਭਿਨੈ ਦੇ ਖੇਤਰ 'ਚ ਹਾਸਲ ਕਰ ਚੁੱਕੈ ਖਾਸ ਰੁਤਬਾ
ਦਿਲਜੀਤ ਨੇ ਗਾਇਕੀ ਦੇ ਨਾਲ-ਨਾਲ ਅਭਿਨੈ ਦੇ ਖੇਤਰ 'ਚ ਵੀ ਆਪਣੀ ਇਕ ਵੱਖਰੀ ਹੀ ਪਛਾਣ ਬਣਾਈ ਹੈ। ਦਿਲਜੀਤ ਦੌਸਾਂਝ ਨੇ ਹੁਣ ਤੱਕ 'ਮੇਲ ਕਰਾਦੇ ਰੱਬਾ', 'ਦਿ ਲੋਇਨ ਆਫ ਪੰਜਾਬ', 'ਧਰਤੀ', 'ਜਿੰਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੁਲੀਅਟ', 'ਸਾਡੀ ਲਵ ਸਟੋਰੀ', 'ਜੱਟ ਐਂਡ ਜੁਲੀਅਟ 2', 'ਡਿਸਕੋ ਡਾਂਸ', 'ਪੰਜਾਬ 1984' ਫਿਲਮਾਂ 'ਚ ਕੰਮ ਕੀਤਾ ਹੈ।
Image may contain: 1 person, sitting and shoes
ਇਹ ਹਨ ਪ੍ਰਸਿੱਧ ਐਲਬਮ ਤੇ ਗੀਤ
ਦਿਲਜੀਤ ਦੋਸਾਂਝ ਦੀਆਂ ਐਲਬਮਾਂ 'ਚ 'ਇਸ਼ਕ ਦਾ ਊੜਾ-ਐੜਾ', 'ਦਿਲ', 'ਸਮਾਈਲ', 'ਚੌਰਲੇਟ', 'ਸਿੱਖ' ਆਦਿ ਮੁੱਖ ਹਨ। ਦਿਲਜੀਤ ਨੇ ਆਪਣੀ ਗਇਕੀ ਦੌਰਾਨ ਹੁਣ ਤੱਕ ਕਈ ਸੁਪਰਹਿੱਟ ਗੀਤ ਵੀ ਦਰਸ਼ਕਾਂ ਦੀ ਝੋਲੀ 'ਚ ਪਾਏ ਹਨ। ਜਿਨ੍ਹਾਂ 'ਚ 'ਚੌਕਲੇਟ', 'ਹੈੱਪੀਬਰਥਡੇ', 'ਦਿਲ ਸਾਡੇ ਨਾਲ ਲਾਲਾ', 'ਲੱਕ 28 ਕੁੜੀ ਦਾ', 'ਬਿਊਟੀਫੁੱਲ ਬਿਲੋ', 'ਸਵੀਟੂ', 'ਬਾਕੀ ਤਾਂ ਬਚਾ ਹੋ ਗਿਆ', 'ਸੂਰਮਾ', 'ਪਰੋਪਰ ਪਟੋਲਾ', ਨੱਚਦੀਆਂ ਅੱਲ੍ਹੜਾਂ ਕੁਆਰੀਆਂ' ਅਤੇ 'ਪੱਗਾਂ ਪੋਚਵੀਆਂ' ਆਦਿ ਹਨ, ਜੋ ਕਿ ਅੱਜ ਵੀ ਦਰਸ਼ਕਾਂ ਦੀ ਜ਼ੁਬਾਨਾਂ 'ਤੇ ਸੁਣਨ ਨੂੰ ਮਿਲਦੇ ਹਨ।
Image may contain: 2 people, people standing
'ਪਟਿਆਲਾ ਪੈੱਗ' ਗੀਤ ਨੇ ਮਚਾਈ ਸੀ ਸੋਸ਼ਲ ਮੀਡੀਆ 'ਤੇ ਖੂਬ ਧਮਾਲ
ਦਿਲਜੀਤ ਦੋਸਾਂਝ ਦੇ ਗੀਤ 'ਪਟਿਆਲਾ ਪੈੱਗ' ਨੇ ਸੋਸ਼ਲ ਮੀਡੀਆ 'ਤੇ ਕਾਫੀ ਧਮਾਲ ਮਚਾਈ ਸੀ। ਦਿਲਜੀਤ ਦੋਸਾਂਝ ਦਾ ਇਹ ਗੀਤ ਹੁਣ ਤੱਕ ਦਾ ਸਭ ਤੋਂ ਹਿੱਟ ਗੀਤ ਵੀ ਮੰਨਿਆ ਗਿਆ।
Image may contain: 1 person, sitting and hat
ਦਿਲਜੀਤ ਨੇ ਕੀਤਾ ਸੀ ਇਹ ਐਲਾਨ
ਦਿਲਜੀਤ ਨੇ ਸਾਲ 2011 'ਚ ਐਲਾਨ ਕੀਤਾ ਕਿ ਉਹ ਆਪਣਾ ਵਿਵਾਦਪੂਰਨ ਐਲਬਮ 'ਅਰਬਨ ਪੇਂਡੂ' ਰਿਲੀਜ਼ ਨਹੀਂ ਕਰਨਗੇ, ਜਿਸ 'ਚ 15 ਸਾਲ ਗੀਤ ਵੀ ਸ਼ਾਮਲ ਸੀ। ਇਹ ਸਿੰਗਲ, ਜੋ ਯੋ ਯੋ ਹਨੀ ਸਿੰਘ ਨਾਲ ਸੀ, 'ਚ ਕੁਆਰੀਆਂ ਲੜਕੀਆਂ ਦੇ ਵਿਭਿੰਨ ਵਰਤਾਓ ਬਾਰੇ ਅਤੇ ਸ਼ਰਾਬ, ਨਸ਼ੇ ਅਤੇ ਟੈਟੂ 'ਚ ਉਨ੍ਹਾਂ ਦੀ ਭਰਮਾਰ ਬਾਰੇ ਗੱਲ ਕੀਤੀ ਗਈ ਸੀ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ ਸੀ, “ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮੇਰਾ ਇਰਾਦਾ ਨਹੀ ਸੀ। ਮੈਂ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦਾ ਹਾਂ, ਜਿਹੜੇ ਇਸ ਗੀਤ ਦੀ ਉਡੀਕ ਕਰ ਰਹੇ ਸਨ।''
Image may contain: 4 people, people smiling, people standing
ਪੰਜਾਬੀ ਫਿਲਮ ਛੜਾ ਨੇ ਤੋੜੇ ਕਈ ਰਿਕਾਰਡ
ਇਸ ਸਾਲ 21 ਜੂਨ ਨੂੰ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ 'ਛੜਾ' ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ 'ਤੇ ਕਮਾਈ ਦਾ ਤੂਫਾਨ ਲਿਆਂਦਾ ਹੈ। ਫਿਲਮ ਨੇ ਲਗਭਗ 52.50 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੂੰ ਅਨੁਰਾਗ ਸਿੰਘ, ਅਮਿਤ ਭੱਲਾ, ਅਮਨ ਗਿੱਲ ਤੇ ਪਵਨ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਸੀ। ਫਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਸੀ।
Image may contain: 3 people, outdoorਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News