ਕੋਰੋਨਾ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਆ ਰਹੀ ਖੂਬ ਪਸੰਦ

3/16/2020 4:53:11 PM

ਜਲੰਧਰ(ਬਿਊਰੋ)- ਕੋਰੋਨਾ ਵਾਇਰਸ ਦੇ ਕਹਿਰ ਨੇ ਦੁਨੀਆ ਭਰ ਵਿਚ ਤਰਥੱਲੀ ਮਚਾਈ ਹੋਈ ਹੈ। ਹੁਣ ਤੱਕ ਇਸ ਦਾ ਕੋਈ ਪੱਕਾ ਇਲਾਜ ਨਹੀਂ ਮਿਲਿਆ ਹੈ। ਹਰ ਪਾਸੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਲੋਕ ਇਸ ਨਾਲ ਕਾਫੀ ਪ੍ਰੇਸ਼ਾਨ ਹਨ, ਉਥੇ ਹੀ ਪੰਜਾਬੀ ਇਸ ਪ੍ਰੇਸ਼ਾਨੀ ਵਾਲੇ ਮਾਹੌਲ ਨੂੰ ਵੀ ਆਪਣੀ ਕ੍ਰੇਟੀਵਿਟੀ ਨਾਲ ਖੁਸ਼ਨੁਮਾ ਬਣਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਾਫੀ ਮੀਮਸ ਵਾਇਰਲ ਹੋ ਰਹੇ ਹਨ। ਅਜਿਹੇ ਵਿਚ ਇਕ ਮਜ਼ੇਦਾਰ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਇੰਨੀ ਮਜ਼ੇਦਾਰ ਹੈ ਕਿ ਦਿਲਜੀਤ ਦੋਸਾਂਝ ਨੇ ਇਸ ਨੂੰ ਆਪਣੇ ਇੰਸਟਾ ’ਤੇ ਪੋਸਟ ਕੀਤਾ ਹੈ।

 
 
 
 
 
 
 
 
 
 
 
 
 
 

Parey Ho Ke Khang Soneya Evey Kar Na Devi Corona 🦠 Apna Khiyal Rakho Sarey.. Tusi Seyane An Sab Nu Pata Ki Karna 🙏🏾 Seyane Kehnde aa ilaaj Naalon Parhez Changa .. BABA BHALI KAREY ✊🏽

A post shared by DILJIT DOSANJH (@diljitdosanjh) on Mar 16, 2020 at 12:27am PDT


ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਸਭ ਦਾ ਭਲਾ ਕਰਨ।

 
 
 
 
 
 
 
 
 
 
 
 
 
 

STAY SAFE BHAI ... 😈😷 Ki BANU DUNIA DA SACHE PAATSHAH WAHEGURU JANEY 🙏🏾

A post shared by DILJIT DOSANJH (@diljitdosanjh) on Mar 10, 2020 at 2:47pm PDT


ਵੀਡੀਓ ਵਿਚ ਤੁਸੀਂ ਦੋ ਗੱਭਰੂਆਂ ਨੂੰ ਗੀਤ ਗਾਉਂਦੇ ਹੋਏ ਦੇਖ ਸਕਦੇ ਹੋ। ਇਨ੍ਹਾਂ ਦੋਵਾਂ ਗੱਭਰੂਆਂ ਨੇ ਇਹ ਗੀਤ ਕੋਰੋਨਾ ’ਤੇ ਬਣਾਇਆ ਹੈ। ਹੁਣ ਤੱਕ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ।

ਇਹ ਵੀ ਦੇਖੋ: ਕੋਰੋਨਾ ਦਾ ਕਹਿਰ: 31 ਮਾਰਚ ਤੱਕ ਨਹੀਂ ਹੋਵੇਗੀ ਕਿਸੇ ਵੀ ਫਿਲਮ ਦੀ ਸ਼ੂਟਿੰਗਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News