ਦਿਲਜੀਤ ਨੇ ਧਾਰਮਿਕ ਗੀਤ ''ਨਾਨਕ ਆਦਿ ਜੁਗਾਦਿ ਜੀਓ'' ਨਾਲ ਜਿੱਤਿਆ ਲੋਕਾਂ ਦਾ ਦਿਲ

11/12/2019 12:03:15 PM

ਜਲੰਧਰ (ਬਿਊਰੋ) — 12 ਨਵੰਬਰ ਯਾਨੀਕਿ ਅੱਜ ਦੁਨੀਆਂ ਭਰ 'ਚ ਜਗਤ ਗੁਰੂ ਬਾਬਾ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਧਾਰਮਿਕ ਗੀਤ 'ਨਾਨਕ ਆਦਿ ਜੁਗਾਦਿ ਜੀਓ' ਨਾਲ ਦਰਸ਼ਕਾਂ ਸਨਮੁਖ ਹੋਏ ਹਨ। ਇਹ ਧਾਰਮਿਕ ਗੀਤ ਉਨ੍ਹਾਂ ਨੇ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਹੈ। ਇਸ ਧਾਰਮਿਕ ਗੀਤ 'ਚ ਦਿਲਜੀਤ ਨੇ ਬਾਬੇ ਨਾਨਕ ਜੀ ਦੇ ਦੱਸੇ ਰਾਹਾਂ 'ਤੇ ਚੱਲਣ ਦਾ ਸੁਨੇਹਾ ਦਿੱਤਾ ਹੈ। ਇਸ ਧਾਰਮਿਕ ਗੀਤ ਦੇ ਬੋਲ ਨਾਮੀ ਗੀਤਕਾਰ ਹਰਮਨਜੀਤ ਦੀ ਕਲਮ 'ਚੋਂ ਹੀ ਨਿਕਲੇ ਤੇ ਮਿਊਜ਼ਿਕ ਗੁਰਮੋਹ ਨੇ ਦਿੱਤਾ ਹੈ।

ਇਸ ਧਾਰਮਿਕ ਗੀਤ ਦਾ ਸ਼ਾਨਦਾਰ ਵੀਡੀਓ ਪਰਮ ਸ਼ਿਵ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੀਡੀਓ 'ਚ ਅਦਾਕਾਰੀ ਖੁਦ ਦਿਲਜੀਤ ਦੋਸਾਂਝ ਨੇ ਕੀਤੀ ਹੈ ਤੇ ਛੋਟੀ ਬੱਚੀ ਵਿਆਪਕ ਕੌਰ ਨੇ ਅਦਾਕਾਰੀ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ। ਇਸ ਗੀਤ ਨੂੰ ਪ੍ਰੋਡਿਊਸ ਅਮਰਿੰਦਰ ਗਿੱਲ ਨੇ ਕੀਤਾ ਹੈ ਤੇ ਇਹ ਪ੍ਰੋਜੈਕਟ ਤੇ ਕੰਸੈਪਟ ਗੁਰਪ੍ਰੀਤ ਸਿੰਘ ਪਲਹੇਰੀ ਦਾ ਹੈ। 'ਨਾਨਕ ਆਦਿ ਜੁਗਾਦਿ ਜੀਓ' ਧਾਰਮਿਕ ਗੀਤ ਨੂੰ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਰੱਜ ਕੇ ਪਿਆਰ ਮਿਲ ਰਿਹਾ ਹੈ, ਜਿਸ ਦੇ ਚੱਲਦੇ ਕੁਝ ਹੀ ਘੰਟਿਆਂ 'ਚ ਗੀਤ ਟਰੈਂਡਿੰਗ 'ਚ ਛਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News