ਦਿਲਜੀਤ ਦੋਸਾਂਝ ਨੇ ਖੋਲ੍ਹਿਆ ਰਾਜ਼, ਘਰ ਚਲਾਉਣ ਲਈ ਕਰਦੇ ਨੇ ਇਹ ਕੰਮ

12/23/2019 12:38:47 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜਲਦ ਹੀ ਫਿਲਮ 'ਗੁੱਡ ਨਿਊਜ਼' 'ਚ ਨਜ਼ਰ ਆਉਣਗੇ। ਉਨ੍ਹਾਂ ਪਹਿਲੀ ਵਾਰ ਫਿਲਮ ਲਈ ਨਾਂਹ ਆਖ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਪ੍ਰੋਡਿਊਸਰ ਕਰਨ ਜੌਹਰ ਉਨ੍ਹਾਂ ਨੂੰ ਫਿਲਮ 'ਚ ਲੈਣ ਬਾਰੇ ਗੰਭੀਰ ਨਹੀਂ ਹਨ। ਦਿਲਜੀਤ ਕੋਲ ਕਈ ਫਿਲਮਾਂ ਦੇ ਪ੍ਰੋਜੈਕਟ ਆ ਰਹੇ ਹਨ ਪਰ ਉਨ੍ਹਾਂ ਦੀ ਤਰਜੀਹ ਹਮੇਸ਼ਾਂ ਸਿੰਗਿੰਗ ਕਰੀਅਰ ਹੀ ਰਹੇਗਾ। ਦੱਸ ਦਈਏ ਕਿ ਦਿਲਜੀਤ ਦੌਸਾਂਝ ਇਸ ਨੂੰ ਆਪਣੀ ਕਮਾਈ ਦਾ ਮੁੱਖ ਸਾਧਨ ਵੀ ਮੰਨਦੇ ਹਨ। ਦਿਲਜੀਤ ਨੇ ਕਿਹਾ ਕਿ ਐਕਟਿੰਗ ਐਕਸੀਡੈਂਟਲੀ ਹੋ ਗਈ ਪਰ ਉਹ ਹਮੇਸ਼ਾ ਇਕ ਸਿੰਗਰ ਹੀ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਬਾਲੀਵੁੱਡ ਤੋਂ ਜ਼ਿਆਦਾ ਨਹੀਂ ਕਮਾਉਂਦੇ ਤੇ ਉਨ੍ਹਾਂ ਦਾ ਘਰ ਗਾਇਕੀ ਨਾਲ ਹੀ ਚੱਲਦਾ ਹੈ।
Image result for diljit dosanjh
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਫਿਲਮ 'ਉੜਤਾ ਪੰਜਾਬ' ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। 'ਉੜਤਾ ਪੰਜਾਬ' 'ਚ ਦੇਖਣ ਤੋਂ ਬਾਅਦ ਕਰਨ ਨੇ ਉਨ੍ਹਾਂ ਇਕ ਪ੍ਰੋਜੈਕਟ 'ਤੇ ਚਰਚਾ ਕਰਨ ਲਈ ਬੁਲਾਇਆ। ਇਕ ਇੰਟਰਵਿਊ 'ਚ ਦਿਲਜੀਤ ਨੇ ਕਿਹਾ ਕਿ, ''ਮੈਂ ਕਰਨ ਜੌਹਰ ਨਾਲ ਦੋ ਵਾਰ ਗੱਲਬਾਤ ਕੀਤੀ ਸੀ ਪਰ ਉਹ ਹਾਲੇ ਵੀ ਫਿਲਮ ਦਾ ਹਿੱਸਾ ਨਹੀਂ ਸਨ। ਇਸ ਕਾਰਨ ਮੈਨੂੰ ਲੱਗਿਆ ਕਿ ਉਹ ਸਿਰਫ ਲੋਕਾਂ ਨੂੰ ਮਿਲਣ ਲਈ ਬੁਲਾਉਂਦੇ ਹਨ ਤੇ ਉਨ੍ਹਾਂ ਨੂੰ ਕੰਮ ਨਹੀਂ ਦਿੰਦੇ। ਦਿਲਜੀਤ ਨੇ ਕਿਹਾ ਕਿ ਜਦੋਂ ਮੈਨੂੰ 'ਗੁੱਡ ਨਿਊਜ਼' ਲਈ ਇਕ ਵਾਰ ਫਿਰ ਬੁਲਾਇਆ ਗਿਆ ਤਾਂ ਉਹ ਬਿਨਾਂ ਕਿਸੇ ਉਮੀਦ ਦੇ ਚਲੇ ਗਏ। ਉਹ ਫਿਲਮ ਕਰਨੀ ਵੀ ਨਹੀਂ ਚਾਹੁੰਦੇ ਸਨ ਪਰ ਉਦੋਂ ਹੀ ਪਤਾ ਲੱਗਿਆ ਕਿ ਕਰਨ ਉਨ੍ਹਾਂ ਨੂੰ ਇਸ ਭੂਮਿਕਾ 'ਚ ਲੈਣ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ। ਸਕ੍ਰਿਪਟ ਮਿਲਦਿਆਂ ਹੀ ਇਹ ਭੂਮਿਕਾ ਮੈਂ ਸਵੀਕਾਰ ਕਰ ਲਈ।'' ਦਿਲਜੀਤ ਦੋਸਾਂਝ ਨੇ ਅੱਗੇ ਕਿਹਾ ਕਿ, ''ਮੈਨੂੰ ਆਪਣੀ ਭੂਮਿਕਾ ਬੇਹੱਦ ਪਸੰਦ ਆਈ ਤੇ ਹੋਰ ਵੀ ਚੰਗਾ ਉਦੋ ਲੱਗਾ ਜਦੋਂ ਮੈਨੂੰ ਪਤਾ ਲੱਗਿਆ ਕਿ ਫਿਲਮ 'ਚ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਵੀ ਹਨ।''
Image result for diljit dosanjh
ਦੱਸਣਯੋਗ ਹੈ ਕਿ ਫਿਲਮ 'ਗੁੱਡ ਨਿਊਜ਼' 'ਚ ਦਿਲਜੀਤ ਦੋਸਾਂਝ ਨਾਲ ਕਿਆਰਾ ਅਡਵਾਨੀ ਵੀ ਨਜ਼ਰ ਆਉਣਗੇ। ਫਿਲਮ ਇਕ ਕਾਮੇਡੀ ਡਰਾਮਾ ਹੈ, ਜੋ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈ. ਵੀ. ਐੱਫ) 'ਤੇ ਆਧਾਰਿਤ ਹੈ।
Image result for diljit dosanjhਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News