ਜਨਮਦਿਨ ਆਉਣ ''ਤੇ ਕਿਉਂ ਡਰਦੈ ਦਿਲਜੀਤ, ਪੋਸਟ ਸਾਂਝੀ ਕਰਕੇ ਦੱਸੀ ਵਜ੍ਹਾ
1/7/2020 11:41:01 AM
ਜਲੰਧਰ (ਬਿਊਰੋ) — ਪਾਲੀਵੁੱਡ ਫਿਲਮ ਇੰਡਸਟਰੀ ਤੇ ਸੰਗੀਤ ਜਗਤ ਦੇ ਬਾਦਸ਼ਾਹ ਦਿਲਜੀਤ ਦੋਸਾਂਝ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਮੌਕੇ ਉਨ੍ਹਾਂ ਦੇ ਫੈਨਜ਼ ਨੇ ਆਪੋ-ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਵੀਡੀਓਜ਼ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦਰਅਸਲ, ਇਕ ਪਿੰਗਲਵਾੜਾ ਆਸ਼ਰਮ 'ਚ ਨੌਜਵਾਨਾਂ ਨੇ ਉਨ੍ਹਾਂ ਦਾ ਜਨਮਦਿ ਬੇਹੱਦ ਹੀ ਸ਼ਾਨਦਾਰ ਢੰਗ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਦੇ ਬਚਪਨ ਨਾਲ ਸਬੰਧਿਤ ਤਰ੍ਹਾਂ-ਤਰ੍ਹਾਂ ਦੇ ਕੇਕ ਵੀ ਤਿਆਰ ਵੀ ਕਰਵਾਏ ਸਨ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਮੇਰੇ ਫੈਨਜ਼ ਨੂੰ ਬਹੁਤ ਸਾਰਾ ਪਿਆਰ, ਬਹੁਤ ਬਹੁਤ ਪਿਆਰ ਸਾਰੇ ਫੈਨਜ਼ ਨੂੰ, ਜੋ ਮੇਰੇ ਕੰਮ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹਨ। ਸੱਚ ਆਖਾ ਤਾਂ ਜਨਮਦਿਨ ਤੋਂ ਮੈਨੂੰ ਬਹੁਤ ਡਰ ਲੱਗਦਾ ਹੈ। ਹਮੇਸ਼ਾ ਯਾਦ ਆਉਂਦਾ ਹੈ ਕਿ ਟਾਈਮ ਨਿਕਲਦਾ ਜਾ ਰਿਹਾ ਹੈ ਤੇ ਹਾਲੇ ਤੱਕ ਕੁਝ ਨਹੀਂ ਕਰ ਸਕਿਆ। ਪਤਾ ਨਹੀਂ ਕਿੰਨੀ ਵਾਰ ਲਿਆ ਹੋਣਾ, ਕਿੰਨੇ ਜਨਮਦਿਨ ਮਨਾਏ ਹੋਣੇ ਆ ਪਰ ਅਕਲ ਪਤਾ ਨਹੀਂ ਕਿਹੜੇ ਜਨਮਦਿਨ 'ਤੇ ਆਉਣੀ ਹੈ। ਮੁਆਫ ਕਰ ਦਿਓ ਮੈਨੂੰ ਤੁਹਾਡਾ ਸਫਰ ਮੇਰੇ ਤੋਂ ਬਹੁਤ ਅੱਗੇ ਆ ਤੇ ਦੋਸਾਂਝਵਾਲਾ ਬਹੁਤ ਪਿੱਛੇ ਹੈ। ਬਹੁਤ-ਬਹੁਤ ਪਿਆਰ ਤੇ ਸਤਿਕਾਰ।''

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਸਾਲ 2011 'ਚ ਪੰਜਾਬੀ 'ਦਿ ਲਾਇਨ ਆਫ ਪੰਜਾਬ' ਨਾਲ ਡੈਬਿਊ ਕੀਤਾ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ ਪਰ ਫਿਲਮ ਦੇ ਸਾਉਂਡਟੈਕ ਤੋਂ 'ਲੱਕ 28 ਕੁੜੀ ਦਾ' ਦੇ ਗੀਤ ਨੂੰ ਵੱਡੀ ਸਫਲਤਾ ਮਿਲੀ। ਇਸ ਤੋਂ ਇਲਾਵਾ ਦਿਲਜੀਤ 'ਮੇਲ ਕਰਾਦੇ ਰੱਬਾ', 'ਦਿ ਲੋਇਨ ਆਫ ਪੰਜਾਬ', 'ਧਰਤੀ', 'ਜਿੰਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੁਲੀਅਟ', 'ਸਾਡੀ ਲਵ ਸਟੋਰੀ', 'ਜੱਟ ਐਂਡ ਜੁਲੀਅਟ 2', 'ਡਿਸਕੋ ਡਾਂਸ', 'ਪੰਜਾਬ 1984' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ ਤੋੜ'ਤੇ ਸਾਰੇ ਰਿਕਾਰਡ
