ਇਸ ਵਜ੍ਹਾ ਕਾਰਨ ਦਿਲਜੀਤ ਨੇ ਮੈਡਮ ਤੁਸਾਦ ''ਚ ਆਪਣੇ ਵੈਕਸ ਸਟੈਚੂ ਦਾ ਲਾਂਚ ਕੀਤਾ ਰੱਦ

2/27/2019 8:27:20 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫੈਨ ਫਾਲੋਇੰਗ ਹੁਣ ਅੰਤਰਰਾਸ਼ਟਰੀ ਪੱਧਰ ਤਕ ਹੈ। ਇਸੇ ਦੇ ਚਲਦਿਆਂ ਮੈਡਮ ਤੁਸਾਦ ਮਿਊਜ਼ੀਅਮ (ਦਿੱਲੀ) ਵਲੋਂ ਦਿਲਜੀਤ ਦਾ ਵੈਕਸ ਸਟੈਚੂ ਬਣਾਇਆ ਗਿਆ ਸੀ। ਦਿਲਜੀਤ ਦਾ ਇਹ ਵੈਕਸ ਸਟੈਚੂ ਦਿੱਲੀ ਵਿਖੇ 28 ਫਰਵਰੀ ਯਾਨੀ ਕਿ ਵੀਰਵਾਰ ਨੂੰ ਲੋਕਾਂ ਸਾਹਮਣੇ ਆਉਣਾ ਸੀ ਪਰ ਇਹ ਪ੍ਰੋਗਰਾਮ ਫਿਲਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ ਹੈ। ਜੀ ਹਾਂ, ਇਸ ਗੱਲ ਦੀ ਜਾਣਕਾਰੀ ਖੁਦ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਦਿੱਤੀ ਹੈ।

PunjabKesari

ਦਿਲਜੀਤ ਨੇ ਲਿਖਿਆ, 'ਸਾਡੇ ਫੌਜੀ ਦੇਸ਼ ਦੀ ਰੱਖਿਆ ਲਈ ਲੜਾਈ ਕਰ ਰਹੇ ਹਨ। ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਦੇਸ਼ ਭਰ 'ਚ ਜੋ ਤਣਾਅ ਦਾ ਮਾਹੌਲ ਹੈ, ਉਸ ਨੂੰ ਦੇਖਦਿਆਂ ਅਸੀਂ ਮੈਡਮ ਤੁਸਾਦ 'ਚ ਲਾਂਚ ਹੋਣ ਵਾਲੇ ਆਪਣੇ ਵੈਕਸ ਸਟੈਚੂ ਦੀ ਤਰੀਕ ਅੱਗੇ ਵਧਾ ਰਹੇ ਹਾਂ। ਛੇਤੀ ਹੀ ਨਵੀਂ ਤਰੀਕ ਦਾ ਐਲਾਨ ਕਰਾਂਗੇ।'

ਦੱਸਣਯੋਗ ਹੈ ਕਿ ਹਾਲ ਹੀ 'ਚ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਮਦਦ ਲਈ ਵੀ ਦਿਲਜੀਤ ਅੱਗੇ ਆਏ ਸਨ। ਦਿਲਜੀਤ ਦੇ ਨਾਲ ਕਈ ਪੰਜਾਬੀ ਤੇ ਹਿੰਦੀ ਫਿਲਮ ਤੇ ਸੰਗੀਤ ਜਗਤ ਦੇ ਸਿਤਾਰਿਆਂ ਨੇ ਬਣਦੀ ਮਦਦ ਸ਼ਹੀਦਾਂ ਦੇ ਪਰਿਵਾਰਾਂ ਲਈ ਕੀਤੀ। ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਸੇ ਦੇ ਚਲਦਿਆਂ ਦਿਲਜੀਤ ਵਲੋਂ ਆਪਣੇ ਵੈਕਸ ਸਟੈਚੂ ਦਾ ਲਾਂਚ ਇਵੈਂਟ ਰੱਦ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News