ਅਮਰੀਕੀ ਸ਼ੋਅ ਨੂੰ ਲੈ ਕੇ ਦਿਲਜੀਤ ਦੇ ਫੈਸਲੇ ਨੂੰ FWICE ਨੇ ਸਰਹਾਇਆ, ਕੀਤਾ ਇਹ ਟਵੀਟ

9/11/2019 2:22:36 PM

ਜਲੰਧਰ (ਬਿਊਰੋ) - ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ 21 ਸਤੰਬਰ ਨੂੰ ਅਮਰੀਕਾ 'ਚ ਇਕ ਪ੍ਰੋਗਰਾਮ ਕਰਨ ਵਾਲੇ ਸਨ, ਜਿਸ ਨੂੰ ਉਨ੍ਹਾਂ ਨੇ ਪੋਸਟਪੋਨ ਕਰ ਦਿੱਤਾ ਹੈ। 'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' ਨੇ ਇਤਰਾਜ਼ ਤੋਂ ਬਾਅਦ ਦਿਲਜੀਤ ਨੂੰ ਦੇਸ਼ ਨੂੰ ਪਹਿਲ ਦਿੰਦੇ ਹੋਏ ਟਵੀਟ ਕਰਕੇ ਕਿਹਾ, ''ਮੈਨੂੰ ਦੇਸ਼ ਨਾਲ ਪਿਆਰ ਹੈ।'' ਉਨ੍ਹਾਂ ਦੇ ਇਸ ਟਵੀਟ ਦੇ ਹਰ ਪਾਸੇ ਸਹਾਰਨਾ ਹੋ ਰਹੀ ਹੈ। ਦਿਲਜੀਤ ਦੇ ਇਸੇ ਟਵੀਟ 'ਤੇ ਆਸ਼ੋਕ ਪੰਡਿਤ ਨੇ ਰੀਟਵੀਟ ਕਰਦੇ ਹੋਏ ਲਿਖਿਆ ''ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦਿਲਜੀਤ ਦੋਸਾਂਝ ਦੇ ਇਸ ਫੈਸਲੇ ਦੀ ਕਦਰ ਕਰਦਾ ਹੈ। ਉਨ੍ਹਾਂ ਦਾ ਇਹ ਫੈਸਲਾ ਫਿਲਮ ਇੰਡਸਟਰੀ ਦੇ ਬਾਕੀ ਲੋਕਾਂ ਨੂੰ ਚੰਗਾ ਸੰਦੇਸ਼ ਦਿੰਦਾ ਹੈ ਕਿ ਭਾਰਤੀਆਂ ਲਈ ਬਿਨਾਂ ਪੱਖਪਾਤ ਕਿਤੇ, ਦੇਸ਼ ਪਹਿਲੇ ਨੰਬਰ 'ਤੇ ਆਉਂਦਾ ਹੈ। ਇਸ ਫੈਸਲੇ ਨਾਲ ਤੁਸੀਂ ਭਵਿੱਖ ਲਈ ਇਕ ਪਹਿਲ ਕੀਤੀ ਹੈ।''

PunjabKesari

ਇਹ ਸੀ ਪੂਰਾ ਮਾਮਲਾ
ਦਿਲਜੀਤ ਦੋਸਾਂਝ ਅਮਰੀਕਾ 'ਚ ਇਕ ਪ੍ਰੋਗਰਾਮ ਕਰਨ ਵਾਲੇ ਸਨ। ਇਸ ਪ੍ਰੋਗਰਾਮ 'ਤੇ 'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' ਨੇ ਇਤਰਾਜ਼ ਜਤਾਇਆ। 'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' ਨੇ ਵਿਦੇਸ਼ ਮੰਤਰਾਲੇ ਨੂੰ ਇਕ ਚਿੱਠੀ ਕੇ ਦਿਲਜੀਤ ਦੋਸਾਂਝ ਦਾ ਪ੍ਰੋਗਰਾਮ ਕੈਂਸਲ ਕਰਵਾਉਣ ਦੀ ਮੰਗ ਕੀਤੀ ਸੀ। ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ ਮੁਤਾਬਕ, ਅਮਰੀਕਾ 'ਚ ਇਕ ਪ੍ਰੋਗਰਾਮ ਹੋਣ ਵਾਲਾ ਸੀ। ਇਸ ਪ੍ਰੋਗਰਾਮ ਲਈ ਦਿਲਜੀਤ ਦੋਸਾਂਝ ਨੇ ਪਾਕਿਸਤਾਨ ਦੇ ਰੇਹਾਨ ਸਿੱਦੀਕੀ ਦਾ ਸੱਦਾ ਸਵੀਕਾਰ ਕਰ ਲਿਆ ਸੀ। ਪ੍ਰੋਗਰਾਮ ਇਸੇ ਮਹੀਨੇ 21 ਸਤੰਬਰ ਨੂੰ ਹੋਣ ਵਾਲਾ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News