ਜਾਣੋ ਐਮੀ ਵਿਰਕ ਨੇ ਕੀ ਕਿਹਾ ਦਿਲਪ੍ਰੀਤ ਤੇ ਅੰਬਰ ਦੇ ਵਿਵਾਦ ਬਾਰੇ

6/3/2020 1:59:54 PM

ਜਲੰਧਰ (ਬਿਊਰੋ) — ਕਿਸੇ ਗਾਇਕ ਦਾ ਵਿਵਾਦ ਜਦੋਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦਾ ਹੈ ਤਾਂ ਹਰ ਕੋਈ ਉਸ 'ਚ ਆਪਣੀ ਰੁਚੀ ਵਿਖਾਉਣ ਲੱਗਦਾ ਹੈ। ਹਾਲ ਹੀ 'ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਗਾਇਕ ਦਿਲਪ੍ਰੀਤ ਢਿੱਲੋਂ ਤੇ ਉਨ੍ਹਾਂ ਦੀ ਪਤਨੀ ਅੰਬਰ ਧਾਲੀਵਾਲ ਦਾ, ਜਿਨ੍ਹਾਂ ਦੇ ਰਿਸ਼ਤੇ ਵਿਚਾਲੇ ਆਈ ਤਰੇੜ ਜਗ ਜ਼ਾਹਿਰ ਹੋ ਗਈ ਹੈ। ਇਸ ਵਿਵਾਦ 'ਤੇ ਜਿਥੇ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੀ-ਆਪਣੀ ਰਾਏ ਰੱਖ ਚੁੱਕੇ ਹਨ, ਉਥੇ ਪੰਜਾਬੀ ਗਾਇਕ ਵੀ ਦੋਵਾਂ ਨੂੰ ਇਕੱਠਿਆਂ ਦੇਖਣ ਤੇ ਮਸਲਾ ਹੱਲ ਹੋਣ ਦੀ ਦੁਆ ਕਰ ਰਹੇ ਹਨ।
ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਇਸ ਮਾਮਲੇ 'ਤੇ ਬੀਤੇ ਦਿਨੀਂ ਆਪਣੀ ਰਾਏ ਰੱਖੀ, ਜਿਸ 'ਚ ਉਨ੍ਹਾਂ ਲਿਖਿਆ, 'ਸਤਿ ਸ੍ਰੀ ਅਕਾਲ ਜੀ, ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ। ਮੇਰੇ ਲਈ ਇਸ ਮਾਮਲੇ 'ਤੇ ਬੋਲਣਾ ਬੇਹੱਦ ਜ਼ਰੂਰੀ ਹੈ। ਮੈਂ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚਾਉਣਾ ਚਾਹੁੰਦਾ। ਮੈਂ ਇੱਜ਼ਤ ਕਰਦਾ ਹਾਂ ਅੰਬਰ ਭੈਣ ਦੀ ਤੇ ਜੋ ਕੁਝ ਵੀ ਉਸ ਨਾਲ ਹੋਇਆ ਉਹ ਗਲਤ ਹੈ। ਮੈਂ ਚਾਹੁੰਦਾ ਹਾਂ ਕਿ ਜੇ ਅੰਬਰ ਤੇ ਦਿਲਪ੍ਰੀਤ ਇਕੱਠੇ ਖੁਸ਼ ਹਨ ਤਾਂ ਸਾਨੂੰ ਉਨ੍ਹਾਂ ਦੇ ਨਾਲ ਖੜ੍ਹਣਾ ਚਾਹੀਦਾ ਹੈ। ਮੁਆਫੀ ਜੇ ਕਿਸੇ ਨੂੰ ਮੇਰੀ ਇਸ ਪੋਸਟ ਕਾਰਨ ਦੁੱਖ ਪਹੁੰਚਿਆ ਹੋਵੇ ਪਰ ਮੈਂ ਹਿੰਸਾ ਨੂੰ ਸੁਪੋਰਟ ਨਹੀਂ ਕਰਦਾ। ਮੈਂ ਹਮੇਸ਼ਾ ਔਰਤਾਂ ਦੀ ਇੱਜ਼ਤ ਕਰਦਾ ਹਾਂ।
PunjabKesari
ਸਿਰਫ ਇਹੀ ਨਹੀਂ ਐਮੀ ਨੇ ਇਸ ਸਬੰਧੀ ਟਵੀਟ ਵੀ ਕੀਤੇ ਹਨ, ਜਿਨ੍ਹਾਂ 'ਚ ਉਹ ਲਿਖਦੇ ਹਨ, 'ਮੈਂ ਚਾਹੁੰਦਾ ਹਾਂ ਕਿ ਜਿਹੜਾ ਗੁਨਾਹਗਾਰ ਹੈ, ਉਸ ਨੂੰ ਸਜ਼ਾ ਮਿਲੇ ਤੇ ਮਸਲਾ ਹੱਲ ਹੋਵੇ, ਪਰਿਵਾਰ ਨਾ ਜ਼ਲੀਲ ਹੋਣ, ਉਨ੍ਹਾਂ ਦਾ ਨਹੀਂ ਕਸੂਰ, ਹਾਂ ਤੇ ਤੁਸੀਂ ਅਜੇ ਵੀ ਮੈਨੂੰ ਨਿੰਦਣਾ ਜਾਂ ਸੋਚਣਾ ਵੀ ਐਮੀ ਗਲਤ ਆ ਅਜੇ ਵੀ ਤੁਸੀਂ ਜੀਅ ਸੱਦ ਕੇ ਸੋਚੋ। ਵਾਹਿਗੁਰੂ ਜੀ ਆਪੇ ਵੇਖਦੇ ਆ ਸਭ।'
ਉਥੇ ਦੂਜੇ ਟਵੀਟ 'ਚ ਐਮੀ ਲਿਖਦੇ ਹਨ, 'ਮੈਨੂੰ ਲੱਗਦਾ ਹੈ ਕਿ ਮੈਂ ਗਲਤੀ ਕੀਤੀ ਤੇ ਮੈਂ ਇਸ ਲਈ ਮੁਆਫੀ ਵੀ ਮੰਗਦਾ ਹਾਂ। ਪਰ ਮੈਂ ਇਹ ਜਾਣਬੁਝ ਕੇ ਨਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਦੁੱਖ ਪਹੁੰਚਾਉਣ ਲਈ। ਇਥੇ 7 ਵਜ ਚੁੱਕੇ ਹਨ ਤੇ ਪਿਛਲੇ 10 ਘੰਟਿਆਂ ਤੋਂ ਆਪਣੀ ਗੱਲ ਨਹੀਂ ਸਮਝਾ ਪਾ ਰਿਹਾ ਤੁਹਾਨੂੰ। ਤੇ ਤੁਹਾਡੇ ਨਾਲ ਜ਼ਿੱਦ ਕਰ ਰਿਹਾ ਜਿਸ 'ਚ ਮੇਰਾ ਕਸੂਰ ਵੀ ਕੋਈ ਨਹੀਂ ਤੇ ਨਾ ਮੈਂ ਦਿਲਪ੍ਰੀਤ ਦੀ ਸੁਪੋਰਟ ਕਰ ਰਿਹਾ।'ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News