ਡੀਨੋ ਮੋਰੀਆ ਆਲਟ ਬਾਲਾਜੀ ਦੀ ਸੀਰੀਜ਼ 'ਮੈਂਟਲਹੂਡ' ਨਾਲ ਕਰਨਗੇ ਡਿਜੀਟਲ ਡੈਬਿਊ

5/20/2019 3:57:30 PM

ਮੁੰਬਈ(ਬਿਊਰੋ)- ਆਲਟ ਬਾਲਾਜੀ ਨੇ ਹਾਲ ਹੀ 'ਚ ਆਪਣੀ ਨਵੀਂ ਵੈੱਬ ਸੀਰੀਜ਼ 'ਮੈਂਟਲਹੁੱਡ' ਦੀ ਘੋਸ਼ਣਾ ਕੀਤੀ ਹੈ ਜੋ ਮਦਰਹੂਡ ਦੇ ਰੋਮਾਂਚਕ ਸਫਰ 'ਤੇ ਆਧਾਰਿਤ ਹੈ। ਕਰਿਸ਼ਮਾ ਕੋਹਲੀ ਦੁਆਰਾ ਨਿਰਦੇਸ਼ਿਤ, 'ਮੈਂਟਲਹੂਡ' 'ਚ ਡੀਨੋ ਮੋਰੀਆ ਇਕ ਸਿੰਗਲ ਪਿਤਾ ਦੇ ਰੂਪ 'ਚ ਆਪਣਾ ਡਿਜੀਟਲ ਡੈਬਿਊ ਕਰਨ ਲਈ ਤਿਆਰ ਹਨ। ਬੱਚਿਆਂ ਦਾ ਪਾਲਨ-ਪੋਸ਼ਣ ਕਰਨਾ ਇਕ ਕਲਾ ਹੈ। ਕੁਝ ਇਸ ਨੂੰ ਸਟਿਕ ਵਿਗਿਆਨ ਦੀ ਨਜ਼ਰ ਨਾਲ ਦੇਖਦੇ ਹਨ ਪਰ ਉਨ੍ਹਾਂ 'ਚੋਂ ਜ਼ਿਆਦਾਤਰ ਸ਼ੇਰਨੀਆਂ ਦੀ ਤਰ੍ਹਾਂ ਹੁੰਦੀਆਂ ਹਨ ਜੋ ਆਪਣੇ ਬੱਚਿਆਂ ਦੀ ਰੱਖਿਆ ਕਰਨਾ ਚੰਗੀ ਤਰ੍ਹਾਂ ਜਾਣਦੀਆਂ ਹਨ। ਆਲਟ ਬਾਲਾਜੀ ਦੀ ਇਸ ਆਗਾਮੀ ਵੈੱਬ ਸੀਰੀਜ਼ 'ਚ ਕਈ ਤਰ੍ਹਾਂ ਦੀਆਂ ਮਾਂਵਾਂ ਨੂੰ ਦੇਖਿਆ ਜਾਵੇਗਾ, ਜੋ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਅਣਉਚਿਤ ਉਮੀਦਾਂ ਦੇ ਤਰੀਕਿਆਂ ਨਾਲ ਪੈਂਤਰੇਬਾਜ਼ੀ ਕਰਦੀਆਂ ਹਨ। ਮਲਟੀ-ਟਾਸਟਿੰਗ ਇਕ ਆਦਤ ਬਣ ਜਾਂਦੀ ਹੈ ਅਤੇ ਲਗਾਤਾਰ ਚਿੰਤਾ ਅਤੇ ਗਿਲਟ ਫੀਲਿੰਗ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ।
PunjabKesari
ਚਰਿੱਤਰ ਨੂੰ ਠੀਕ ਢੰਗ ਨਾਲ ਨਿਭਾਉਣ ਲਈ ਉਸ ਦੀ ਪ੍ਰੇਰਣਾ ਬਾਰੇ ਗੱਲ ਕਰਦੇ ਹੋਏ ਡੀਨੋ ਨੇ ਕਿਹਾ,''ਇਸ ਸੀਰੀਜ਼ ਨੂੰ ਦੇਖਣ ਵਾਲੀ ਹਰ ਮਾਂ ਅਤੇ ਪਿਤਾ ਆਸਾਨੀ ਨਾਲ ਮੇਰੇ ਚਰਿੱਤਰ ਨਾਲ ਜੁੜਿਆਂ ਹੋਇਆ ਮਹਿਸੂਸ ਕਰਨਗੇ। ਮੈਂ ਆਪਣੇ ਉਨ੍ਹਾਂ ਦੋਸਤਾਂ ਨੂੰ ਪ੍ਰੇਰਣਾ ਲਈ ਹੈ ਜਿਨ੍ਹਾਂ ਦੇ ਬੱਚੇ ਹਨ। ਮੈਂ ਉਨ੍ਹਾਂ ਕੋਲੋਂ ਬਹੁਤ ਸਾਰੇ ਨੋਟਸ ਲਏ ਅਤੇ ਉਸੇ ਹਿਸਾਬ ਨਾਲ ਆਪਣੇ ਕਿਰਦਾਰ ਲਈ ਤਿਆਰੀ ਕੀਤੀ। ਸ਼ੋਅ ਦੀ ਸ਼ੂਟਿੰਗ ਕਰਨ 'ਚ ਮੈਨੂੰ ਬਹੁਤ ਮਜ਼ਾ ਆ ਰਿਹਾ ਹੈ। ਮੈਂ ਆਪਣੇ ਆਨ ਸਕ੍ਰੀਨ ਬੱਚਿਆਂ ਨਾਲ ਬਹੁਤ ਚੰਗੀ ਤਰ੍ਹਾਂ ਮਿਕਸਅੱਪ ਹੋ ਗਿਆ ਹਾਂ। ਇੰਨ੍ਹਾਂ ਹੀ ਨਹੀਂ ਮੈਂ ਇਨ੍ਹਾਂ ਬੱਚਿਆਂ ਕੋਲੋਂ ਸਿੱਖ ਵੀ ਰਿਹਾ ਹਾਂ।'' 'ਮੈਂਟਲਹੂਡ' ਇਸ ਸਾਲ ਦੇ ਅੰਤ 'ਚ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News