ਦੀਪਿਕਾ ਨੂੰ ਸੋਸ਼ਲ ਮੀਡੀਆ 'ਤੇ ਮਿਲੀ ਐਸਿਡ ਅਟੈਕ ਦੀ ਧਮਕੀ, ਜਾਣੋ ਪੂਰੀ ਖਬਰ

1/6/2019 1:32:19 PM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 12' ਦੀ ਜੇਤੂ ਦੀਪਿਕਾ ਕੱਕੜ ਦੀ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮਿਲੀ ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਇਕ ਪਾਸੇ ਦੀਪਿਕਾ ਦੇ ਟਰਾਫੀ ਜਿੱਤਣ ਦਾ ਫੈਨਜ਼ ਜਸ਼ਨ ਮਨਾ ਰਹੇ ਹਨ। ਉਥੇ ਹੀ ਸ਼੍ਰੀਸੰਤ ਦੀ ਹਾਰ ਤੋਂ ਨਾਰਾਜ ਫੈਨਜ਼ ਦੀਪਿਕਾ 'ਤੇ ਐਸਿਡ ਅਟੈਕ ਦੀ ਧਮਕੀ ਦੇ ਰਹੇ ਹਨ। ਦੀਪਿਕਾ ਦੇ ਫੈਨਜ਼ ਨੇ ਇਸ ਗੱਲ ਦੀ ਜਾਣਕਾਰੀ ਮੁੰਬਈ ਪੁਲਸ ਨੂੰ ਦਿੱਤੀ ਹੈ।


'ਬਿੱਗ ਬੌਸ 12' ਦੀ ਜੇਤੂ ਦੀਪਿਕਾ 'ਤੇ ਐਸਿਡ ਅਟੈਕ ਕਰਨ ਦੀ ਗੱਲ ਸੋਸ਼ਲ ਮੀਡੀਆ 'ਤੇ ਇਕ ਯੂਜਰ ਨੇ ਦਿੱਤੀ ਹੈ। ਜੋ ਖੁਦ ਨੂੰ ਸ਼੍ਰੀਸੰਤ ਦਾ ਫੈਨ ਦੱਸ ਰਿਹਾ ਹੈ। ਟਵੀਟ 'ਚ ਦੀਪਿਕਾ ਖਿਲਾਫ ਗਲਤ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਇਹ ਵੀ ਕਿਹਾ ਕਿ ''ਤੂੰ ਕਿਤੇ ਦਿਖਾਈ ਦਿੱਤੀ ਤਾਂ ਤੇਰੇ 'ਤੇ ਤੇਜ਼ਾਬ ਪਾ ਕੇ ਤੈਨੂੰ ਮਰਾਂਗਾ।'' ਇਸ ਟਵੀਟ ਦੇ ਸਾਹਮਣੇ ਆਉਂਦੇ ਹੀ ਦੀਪਿਕਾ ਦੇ ਫੈਨਜ਼ ਅਲਰਟ ਹੋ ਗਏ ਹਨ। ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਮੁੰਬਈ ਪੁਲਸ ਨੂੰ ਦਿੱਤੀ ਹੈ। 
 

 
 
 
 
 
 
 
 
 
 
 
 
 
 

Already Missing those days...💫🍁 #Dipikakakar // #sreesanth

A post shared by Deepika Kakkar Bigg Boss 12 (@dipikakakar143) on Jan 3, 2019 at 6:48am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News