ਇਸ ਬਿਮਾਰੀ ''ਚੋਂ ਗੁਜ਼ਰ ਰਹੀ ਹੈ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ

7/28/2019 10:17:19 AM

ਮੁੰਬਈ(ਬਿਊਰੋ)— ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਦਿਸ਼ਾ ਪਟਾਨੀ ਦੀਆਂ ਫਿਟਨੈੱਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਪੁਰੀ ਤਰ੍ਹਾਂ ਸਿਹਤਮੰਦ ਹੈ ਪਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ । ਦਿਸ਼ਾ ਪਟਾਨੀ ਇਨ੍ਹੀਂ ਦਿਨੀਂ ਵੱਡੀ ਬਿਮਾਰੀ ਦਾ ਸ਼ਿਕਾਰ ਹੈ, ਜਿਸ ਦਾ ਖੁਲਾਸਾ ਉਸ ਨੇ ਖੁਦ ਕੀਤਾ ਹੈ । ਦਿਸ਼ਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਆਪਣੀ ਸਿਹਤ ਨੂੰ ਲੈ ਕੇ ਜੋ ਖੁਲਾਸਾ ਕੀਤਾ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।
PunjabKesari
ਦਿਸ਼ਾ ਨੇ ਦੱਸਿਆ ਹੈ ਕਿ ਬਾਹਰ ਕੰਮ ਕਰਦੇ ਹੋਏ ਉਸ ਦੇ ਸਿਰ 'ਚ ਸੱਟ ਲੱਗ ਗਈ ਸੀ, ਜਿਸ ਕਰਕੇ ਉਸ ਦੀ ਮੈਮਰੀ ਲਾਸ ਹੋਈ ਹੈ । ਇਕ ਇੰਟਰਵਿਊ 'ਚ ਦਿਸ਼ਾ ਨੇ ਕਿਹਾ ਕਿ 'ਮੈਂ ਆਪਣੀ ਜ਼ਿੰਦਗੀ ਦੇ ਛੇ ਮਹੀਨੇ ਗਵਾ ਦਿੱਤੇ ਹਨ ਕਿਉਂਕਿ ਮੈਨੂੰ ਕੁਝ ਵੀ ਯਾਦ ਨਹੀਂ ਹੈ' ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੱਡੇ ਝਟਕੇ ਦੇ ਬਾਵਜੂਦ ਇਸ ਅਦਾਕਾਰਾ ਨੇ ਆਪਣਾ ਜਿਮ ਦੀ ਟ੍ਰੇਨਿੰਗ ਨੂੰ ਜਾਰੀ ਰੱਖਿਆ ।
PunjabKesari
ਇਸ ਦਾ ਕਾਰਨ ਦੱਸਦੇ ਹੋਏ ਦਿਸ਼ਾ ਨੇ ਕਿਹਾ ਕਿ ਇਹ ਫਿਟਨੈੱਸ ਟ੍ਰੇਨਿੰਗ ਇਸ ਲਈ ਜਾਰੀ ਰਹੀ ਕਿਉਂਕਿ ਫਿੱਟਟਨੈੱਸ ਉਸ ਲਈ ਸਭ ਤੋਂ ਪਹਿਲਾਂ ਆਉਂਦੀ ਹੈ । ਦਿਸ਼ਾ ਨੇ ਕਿਹਾ ਕਿ ਇਸੇ ਲਈ ਜਦੋਂ ਉਸ ਦੀ ਸ਼ੂਟਿੰਗ ਨਹੀਂ ਹੁੰਦੀ ਉਹ ਆਪਣਾ ਜ਼ਿਆਦਾ ਸਮਾਂ ਜਿਮ 'ਚ ਹੀ ਬਿਤਾਉਂਦੀ ਹੈ ।
PunjabKesari
ਦਿਸ਼ਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਆਖਰੀ ਵਾਰ ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਦੇਖਿਆ ਗਿਆ ਸੀ । ਹੁਣ ਉਹ ਜਲਦ ਹੀ ਮੋਹਿਤ ਸੂਰੀ ਦੀ ਫਿਲਮ 'ਮਲੰਗ' 'ਚ ਨਜ਼ਰ ਆਵੇਗੀ । ਇਸ ਫਿਲਮ 'ਚ ਆਦਿਤਯ ਰਾਏ ਕਪੂਰ ਮੁੱਖ ਭੂਮਿਕਾ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News