ਦਯਾਬੇਨ ਦੇ ''ਤਾਰਕ ਮਹਿਤਾ...'' ਸ਼ੋਅ ਛੱਡਣ ''ਤੇ ਨਿਰਮਾਤਾ ਨੇ ਤੋੜੀ ਚੁੱਪੀ

3/12/2018 11:37:13 AM

ਮੁੰਬਈ (ਬਿਊਰੋ)— ਸਭ ਟੀ. ਵੀ. ਦੇ ਮਸ਼ਹੂਰ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਦਯਾਬੇਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਿਸ਼ਾ ਵਕਾਨੀ ਸ਼ੋਅ ਨੂੰ ਜਲਦ ਹੀ ਛੱਡਣ ਵਾਲੀ ਸੀ। ਹਾਲ ਹੀ 'ਚ ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿਸ਼ਾ ਦੀ ਬੇਟੀ ਅਜੇ ਬਹੁਤ ਛੋਟੀ ਹੈ। ਉਸਦੇ ਪਰਿਵਾਰ ਨੂੰ ਦਿਸ਼ਾ ਦੀ ਜ਼ਰੂਰਤ ਹੈ, ਫਿਲਹਾਲ ਸਾਡੀ ਦਿਸ਼ਾ ਨਾਲ ਵਾਪਸੀ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ। ਦਿਸ਼ਾ ਵਲੋਂ ਸ਼ੋਅ ਨੂੰ ਛੱਡਨ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਹੈ। ਅਜਿਹੇ 'ਚ ਅਸੀਂ ਲੋਕ ਇਹ ਨਹੀਂ ਕਹਿ ਸਕਦੇ ਹਾਂ ਕਿ ਦਿਸ਼ਾ ਨੇ ਸ਼ੋਅ ਛੱਡ ਦਿੱਤਾ ਹੈ।
ਸੂਤਰਾਂ ਮੁਤਾਬਕ ਦਿਸ਼ਾ ਦੀ ਪ੍ਰੈਗਨੈਂਸੀ ਦੌਰਾਨ ਸ਼ੋਅ ਛੱਡਣ ਦੀ ਖਬਰ ਸਾਹਮਣੇ ਆਈ ਸੀ। ਦਰਸਅਲ, ਦਿਸ਼ਾ ਮੈਟਰਨਿਟੀ ਲੀਵ ਦੀ ਵਜ੍ਹਾ ਕਰਕੇ ਕਈ ਮਹੀਨੇ ਸ਼ੋਅ 'ਚ ਦਿਖਾਈ ਨਹੀਂ ਦਿੱਤੀ। ਉਨ੍ਹਾਂ ਪਿੱਛਲੇ ਸਾਲ ਦਸੰਬਰ 'ਚ ਸ਼ੋਅ ਲਈ ਆਖਰੀ ਵਾਰ ਸ਼ੂਟ ਕੀਤਾ ਸੀ। ਇਸ ਤੋਂ ਇਲਾਵਾ ਦਿਸ਼ਾ 'ਜੋਧਾ ਅਕਬਰ', 'ਦੇਵਦਾਸ', 'ਲਵ ਸਟੋਰੀ 2050'  ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News