Birth Anniversary: 90 ਦੇ ਦਹਾਕੇ ''ਚ ਹਿੱਟ ਫਿਲਮਾਂ ਦੇ ਚੁੱਕੀ ਦਿਵਿਆ ਭਾਰਤੀ ਦੀਆਂ ਦੇਖੋ ਖੂਬਸੂਰਤ ਤਸਵੀਰਾਂ

2/25/2020 11:08:53 AM

ਜਲੰਧਰ(ਬਿਊਰੋ)— ਦਿਵਿਆ ਭਾਰਤੀ ਹਿੰਦੀ ਫਿਲਮ ਇੰਡਸਟਰੀ ਦੀ ਇਕ ਅਜਿਹੀ ਅਦਾਕਾਰਾ ਸੀ ਜਿਸ ਨੇ ਬਹੁਤ ਛੋਟੀ ਉਮਰ 'ਚ ਆਪਣੀ ਖੂਬਸੂਰਤੀ ਅਤੇ ਅਭਿਨੈ ਦੇ ਦੱਮ 'ਤੇ ਬਾਲੀਵੁੱਡ 'ਚ ਇਕ ਵੱਡਾ ਮੁਕਾਮ ਹਾਸਲ ਕੀਤਾ ਸੀ। ਉਨ੍ਹਾਂ ਨੇ 'ਦੀਵਾਨਾ', 'ਬਲਵਾਨ', 'ਦਿਲ ਹੀ ਤੋ ਹੈ' ਅਤੇ 'ਰੰਗ' ਵਰਗੀਆਂ ਕਈ ਹਿੱਟ ਫਿਲਮਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਪਰ ਬਹੁਤ ਘੱਟ ਉਮਰ 'ਚ ਉਨ੍ਹਾਂ ਦੀ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ।
PunjabKesari
ਦਿਵਿਆ ਦੀ ਮੌਤ ਦੀ ਗੁੱਥੀ ਅੱਜ ਤੱਕ ਨਹੀਂ ਸੁਲਝ ਪਾਈ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਦਿਖਾਉਂਦੇ ਹਾਂ ਜੋ ਤੁਸੀਂ ਅੱਜ ਤੋਂ ਪਹਿਲਾਂ ਨਹੀਂ ਦੇਖੀਆਂ ਹੋਣਗੀਆਂ।
PunjabKesari
ਜਦੋਂ ਦਿਵਿਆ ਭਾਰਤੀ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ ਉਸ ਸਮੇਂ ਉਹ ਸਿਰਫ 14 ਸਾਲ ਦੀ ਸੀ। ਇਕ ਹੀ ਸਾਲ 'ਚ ਦਿਵਿਆ ਨੇ ਆਪਣੀ ਚੰਗੀ ਪਛਾਣ ਬਣਾ ਲਈ ਸੀ। ਆਪਣੇ ਛੋਟੇ ਜਿਹੇ ਕਰੀਅਰ 'ਚ ਉਨ੍ਹਾਂ ਨੇ 12 ਫਿਲਮਾਂ ਕੀਤੀਆਂ ਅਤੇ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਜ਼ਬਰਦਸਤ ਹਿੱਟ ਹੋਈਆਂ।
PunjabKesari
19 ਸਾਲ ਤੱਕ ਹੁੰਦੇ-ਹੁੰਦੇ ਦਿਵਿਆ ਇਕ ਸੁਪਰਸਟਾਰ ਬਣ ਚੁੱਕੀ ਸੀ। ਫਿਲਮ 'ਸ਼ੋਲਾ ਓਰ ਸ਼ਬਨਮ' ਦੀ ਸ਼ੂਟਿੰਗ ਦੌਰਾਨ ਦਿਵਿਆ ਦੀ ਗੋਵਿੰਦਾ ਨੇ ਨਿਰਦੇਸ਼ਕ-ਨਿਰਮਾਤਾ ਸਾਜਿਦ ਨਾਡਿਆਡਵਾਲਾ ਨਾਲ ਮੁਲਾਕਾਤ ਕਰਾਈ ਸੀ।
PunjabKesari
ਇਸ ਤੋਂ ਬਾਅਦ ਦਿਵਿਆ ਅਤੇ ਸਾਜਿਦ ਮਿਲਣ ਲੱਗੇ। ਦੋਵਾਂ ਵਿਚਾਲੇ ਪਿਆਰ ਹੋਇਆ ਅਤੇ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਦਿਵਿਆ ਨੇ ਸਾਜਿਦ ਲਈ ਇਸਲਾਮ ਧਰਮ ਕਬੂਲਿਆ ਅਤੇ 10 ਮਈ 1992 ਨੂੰ ਵਿਆਹ ਕਰ ਲਿਆ।
PunjabKesari
ਵਿਆਹ ਦੇ ਸਿਰਫ 11 ਮਹੀਨੇ ਬਾਅਦ ਹੀ ਦਿਵਿਆ ਦੀ ਅਪਾਰਟਮੈਂਟ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜਿਸ ਸਮੇਂ ਦਿਵਿਆ ਭਾਰਤੀ ਦੀ ਮੌਤ ਹੋਈ। ਉਹ ਆਪਣੇ ਪਤੀ ਸਾਜਿਦ ਨਾਡਿਆਡਵਾਲਾ ਨਾਲ ਸੀ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News