ਓਮਪੁਰੀ ਦੀ ਪਤਨੀ ਨੰਦਿਤਾ ਨੇ ਇਕ ਨਾਟਕ ਸਬੰਧੀ ਦਿਵਿਆ ਦੱਤਾ ''ਤੇ ਕੀਤਾ ਕੇਸ

9/2/2018 9:38:36 AM

ਮੁੰਬਈ(ਬਿਊਰੋ)— ਹਾਲ ਹੀ ਵਿਚ ਇਹ ਖਬਰ ਸਾਹਮਣੇ ਆਈ ਸੀ ਕਿ ਅਦਾਕਾਰਾ ਦਿਵਿਆ ਦੱਤਾ, ਓਮਪੁਰੀ ਦੇ ਮਸ਼ਹੂਰ ਨਾਟਕ 'ਤੇਰੀ ਅੰਮ੍ਰਿਤਾ' ਨੂੰ ਲੈ ਕੇ ਫਿਰ ਤੋਂ ਆ ਰਹੀ ਹੈ। ਅਜਿਹੀ ਖਬਰ ਹੈ ਕਿ ਇਸ ਨਾਟਕ ਵਿਚ ਦਿਵਿਆ ਦੱਤਾ ਨਾਲ ਗੁਰਦਾਸ ਮਾਨ ਹੋਣਗੇ ਪਰ ਇਸ ਨਾਟਕ ਨਾਲ ਜੁੜੀ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਦੇ ਰਸਤੇ ਵਿਚ ਵੱਡੀ ਰੁਕਾਵਟ ਆ ਖੜ੍ਹੀ ਹੋਈ ਹੈ। ਦਰਅਸਲ, ਓਮਪੁਰੀ ਦੀ ਪਤਨੀ ਨੰਦਿਤਾ ਨੇ ਦਿਵਿਆ ਦੱਤਾ, ਜਾਵੇਦ ਸਿੱਦੀਕੀ ਅਤੇ ਅਮਰੀਕ ਗਿੱਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਅਜਿਹਾ ਇਸ ਲਈ ਹੈ ਕਿ ਓਮਪੁਰੀ ਦੀ ਪਤਨੀ ਨੰਦਿਤਾ ਪੁਰੀ ਇਸ ਫੈਸਲੇ ਤੋਂ ਖੁਸ਼ ਨਹੀਂ ਹੈ।

Image result for Divya Dutta and Nandita Puri
ਜ਼ਿਕਰਯੋਗ ਹੈ ਕਿ ਤੇਰੀ ਅੰਮ੍ਰਿਤਾ ਦੇ ਪੰਜਾਬੀ ਵਰਜਨ ਦਾ ਦਿਵਿਆ ਦੱਤਾ ਅਤੇ ਗੁਰਦਾਸ ਮਾਨ ਮੁੰਬਈ ਵਿਚ ਹੀ 9 ਸਤੰਬਰ ਨੂੰ ਪ੍ਰੀਮੀਅਰ ਕਰਨ ਜਾ ਰਹੇ ਹਨ ਪਰ ਨੰਦਿਤਾ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਕਾਰਨ ਅਜਿਹਾ ਕਰਨਾ ਮੁਮਕਿਨ ਨਹੀਂ ਹੋਵੇਗਾ।

Image result for Divya Dutta and Nandita Puriਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News