ਟਰੰਪ ਦੀ ਭਾਰਤ ਫੇਰੀ, ਸ਼ਾਹਰੁਖ ਦੀ ਇਸ ਫਿਲਮ ਨੂੰ ਕਰਦੇ ਨੇ ਪਸੰਦ

2/24/2020 4:59:53 PM

ਨਵੀਂ ਦਿੱਲੀ (ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਹੋ ਰਹੇ 'ਨਮਸਤੇ ਟਰੰਪ' ਸਮਾਗਮ 'ਚ ਸ਼ਾਹਰੁਖ ਖਾਨ ਤੇ ਕਾਜੋਲ ਦੀ ਸੁਪਰਹਿੱਟ ਫਿਲਮ 'ਦਿਲ ਵਾਲੇ ਦੁਲਹਨੀਆ ਲੈ ਜਾਏਂਗੇ' ਦਾ ਜ਼ਿਕਰ ਕੀਤਾ। ਉਨ੍ਹਾਂ ਬਾਲੀਵੁੱਡ ਦਾ ਜ਼ਿਕਰ ਕਰਦਿਆਂ ਕਿਹਾ ਕਿ, ''ਭਾਰਤ ਉਹ ਦੇਸ਼ ਹੈ, ਜਿੱਥੇ ਹਰ ਸਾਲ ਕਰੀਬ ਦੋ ਹਜ਼ਾਰ ਫਿਲਮਾਂ ਬਣਦੀਆਂ ਹਨ।''

ਦੱਸ ਦਈਏ ਕਿ ਟਰੰਪ ਨੇ ਬਾਲੀਵੁੱਡ ਨੂੰ ਜਿਨੀਅਸ ਤੇ ਕ੍ਰਿਏਟਿਵੀਟੀ ਦਾ ਹੱਬ ਕਰਾਰ ਦਿੱਤਾ। ਟਰੰਪ ਨੇ ਆਪਣੇ ਭਾਸ਼ਣ 'ਚ ਜਦ ਬਾਲੀਵੁੱਡ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ ਤਾਂ ਮੋਟੇਰਾ ਸਟੇਡੀਅਮ 'ਚ ਬੈਠੇ ਇੱਕ ਲੱਖ ਤੋਂ ਵੱਧ ਲੋਕ ਝੂਮ ਉੱਠੇ। ਟਰੰਪ ਨੇ ਕਿਹਾ ਪੂਰੀ ਦੁਨੀਆ 'ਚ ਲੋਕ ਇੱਥੋਂ ਦੀਆਂ ਫਿਲਮਾਂ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿ ਲੋਕ ਭੰਗੜਾ, ਮਿਊਜ਼ਿਕ ਡਾਂਸ, ਰੋਮਾਂਸ, ਡਰਾਮਾ ਤੇ ਕਲਾਸਿਕ ਭਾਰਤੀ ਫਿਲਮਾਂ ਜਿਵੇਂ 'ਡੀਡੀਐਲਜੇ' (ਦਿਲ ਵਾਲੇ ਦੁਲਹਨੀਆ ਲੈ ਜਾਏਂਗੇ) ਨੂੰ ਕਾਫੀ ਪਸੰਦ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News