ਜਾਇਦਾਦ ਨੂੰ ਲੈ ਕੇ ਅੰਮ੍ਰਿਤਾ ਸਿੰਘ ਨਾਲ ਡੀਲਰ ਨੇ ਕੀਤੀ ਕਰੋੜਾਂ ਦੀ ਠੱਗੀ, ਮਾਮਲਾ ਦਰਜ

10/1/2019 3:33:01 PM

ਦੇਹਰਾਦੂਨ (ਬਿਊਰੋ) — ਸੋਮਵਾਰ ਨੂੰ ਦੇਹਰਾਦੂਨ ਸਥਿਤ ਇਕ ਪ੍ਰਾਪਟੀ ਡੀਲਰ ਖਿਲਾਫ ਇਕ ਪ੍ਰਾਈਵੇਟ ਯੂਨੀਵਰਸਿਟੀ ਨਾਲ 6 ਕਰੋੜ ਦੀ ਧੋਖਾਧੜੀ ਦੇ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ। ਉਸ 'ਤੇ ਮਸ਼ਹੂਰ ਅਦਾਕਾਰਾ ਅੰਮ੍ਰਿਤਾ ਸਿੰਘ ਦੇ ਪਰਿਵਾਰ ਦੀ ਸੰਪਤੀ ਨੂੰ ਧੋਖੇਧੜੀ ਨਾਲ ਪ੍ਰਾਈਵੇਟ ਯੂਨੀਵਰਸਿਟੀ ਨੂੰ ਵੇਚਣ ਦਾ ਦੋਸ਼ ਹੈ। ਨਗਰ ਪੁਲਸ ਨੇ ਇਸ ਮਾਮਲੇ 'ਚ ਇਕ ਸ਼ਖਸ ਦਿਨੇਸ਼ ਜੁਯਾਲ ਖਿਲਾਫ ਕੇਸ ਦਰਜ ਕੀਤਾ ਹੈ। ਇਹ ਕੇਸ ਪ੍ਰਾਈਵੇਟ ਯੂਨੀਵਰਸਿਟੀ ਦੀ ਐੱਸ. ਆਈ. ਟੀ. ਤੋਂ ਕੀਤੀ ਗਈ, ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਪੱਖਕਾਰ ਸ਼ੁਭਾਸ਼ ਗੁਪਤਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਜਾਇਦਾਦ ਲਈ ਪ੍ਰਾਪਟੀ ਲੀਡਰ ਨੂੰ ਕਰੀਬ 6 ਕਰੋੜ ਦਾ ਭੁਗਤਾਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਾਪਟੀ ਡੀਲਰ ਨੇ ਇਹ ਜਾਇਦਾਦ ਉਸ ਨੂੰ ਸਾਰਾ ਅਲੀ ਖਾਨ ਦੀ ਅੰਟੀ ਤਾਹਿਰਾ ਬਿਮਬੇਟ ਵਲੋਂ ਵੇਚੀ ਗਈ ਸੀ।


ਪੁਲਸ ਨੇ ਦੱਸਿਆ ਫਰਜੀ ਸੀ ਡਾਕੂਮੈਂਟਸ
ਸੁਭਾਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਐੱਸ. ਆਈ. ਟੀ. ਨੂੰ ਇਸ ਦੀ ਸ਼ਿਕਾਇਤ ਕਈ ਦਿਨ ਲੰਘ ਜਾਣ ਅਤੇ ਕਬਜਾ ਨਾ ਮਿਲਣ ਤੋਂ ਬਾਅਦ ਕੀਤੀ ਸੀ, ਜਿਸ ਜਾਇਦਾਦ ਦੀ ਗੱਲ ਕੀਤੀ ਜਾ ਰਹੀ ਹੈ, ਉਹ ਯੂਨੀਵਰਸਿਟੀ ਕੈਂਪਸ ਦੇ ਨੇੜੇ ਹੈ। ਡਿਪਟੀ ਇੰਸਪੈਕਟਰ ਜਨਰਲ ਅਜੈ ਰੌਤੇਲਾ ਨੇ ਦੱਸਿਆ ਕਿ ਸਾਡੀ ਪ੍ਰਾਥਮਿਕ ਜਾਂਚ ਸਾਹਮਣੇ ਆਇਆ ਹੈ ਕਿ ਲੀਡਰ ਦੇ ਜਰੀਏ ਦੂਜੀ ਜਾਇਦਾਦ ਯਾਨੀ ਕਿ ਯੂਨੀਵਰਸਿਟੀ ਨੂੰ ਦਿੱਤੇ ਗਏ ਡਾਕੂਮੈਂਟ ਫਰਜੀ ਸਨ। ਇਹ ਮਾਮਲਾ ਹੁਣ ਅੱਗੇ ਦੀ ਜਾਂਚ ਲਈ ਸਥਾਨਕ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News