ਪ੍ਰਦੂਸ਼ਣ ਕਾਰਨ ਰੁਕੀ ''ਦੋਸਤਾਨਾ 2'' ਦੀ ਸ਼ੂਟਿੰਗ

11/12/2019 2:52:51 PM

ਮੁੰਬਈ(ਬਿਊਰੋ)- ਦਿੱਲੀ ਦੇ ਪ੍ਰਦੂਸ਼ਣ ਤੋਂ ਸਿਰਫ ਦਿੱਲੀ ਵਾਲੇ ਹੀ ਪ੍ਰੇਸ਼ਾਨ ਨਹੀਂ ਹਨ, ਸਗੋਂ ਪ੍ਰਦੂਸ਼ਣ ਕਾਰਨ ਮੁੰਬਈ 'ਚ ਰਹਿਣ ਵਾਲੇ ਬਾਲੀਵੁੱਡ ਸਿਤਾਰੇ ਵੀ ਪ੍ਰੇਸ਼ਾਨ ਹਨ। ਪ੍ਰਦੂਸ਼ਣ ਕਾਰਨ ਉਨ੍ਹਾਂ ਦੇ ਕੰਮ 'ਤੇ ਵੀ ਅਸਰ ਪੈ ਰਿਹਾ ਹੈ। ਹਾਲ ਹੀ 'ਚ ਪ੍ਰਿਅੰਕਾ ਚੋਪੜਾ ਨੇ ਦਿੱਲੀ 'ਚ ਆਪਣੀ ਫਿਲਮ ਦੀ ਸ਼ੂਟਿੰਗ ਦੌਰਾਨ ਆਈਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਪ੍ਰਦੂਸ਼ਣ ਦਾ ਅਸਰ ਐਕਟਰ ਕਾਰਤਿਕ ਆਰੀਅਨ ਦੀ ਫਿਲਮ 'ਦੋਸਤਾਨਾ 2' 'ਤੇ ਵੀ ਪੈ ਰਿਹਾ ਹੈ।
PunjabKesari
ਖਬਰ ਮੁਤਾਬਕ ਦਿੱਲੀ 'ਚ ਹੋ ਰਹੇ ਪ੍ਰਦੂਸ਼ਣ ਕਾਰਨ ਸ਼ੂਟਿੰਗ ਨੂੰ ਅੱਗੇ ਵਧਾ ਦਿੱਤਾ ਹੈ। ਹੁਣ ਸ਼ੂਟਿੰਗ ਕਰਨ ਲਈ ਸਮੋਗ ਦੇ ਪੂਰੀ ਤਰ੍ਹਾਂ ਹੱਟਣ ਦਾ ਇੰਤਜ਼ਾਰ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਫਿਲਮ 'ਚ ਦਿੱਲੀ ਵਾਲੇ ਹਿੱਸੇ ਨੂੰ ਸ਼ੂਟ ਕੀਤਾ ਜਾਵੇਗਾ। ਦੱਸ ਦੇਈਏ ਕਿ ਫਿਲਮ 'ਦੋਸਤਾਨਾ 2' ਸਾਲ 2008 'ਚ ਆਈ ਫਿਲਮ ਦਾ ਸੀਕਵਲ ਹੈ। 2008 'ਚ ਆਈ ਫਿਲਮ 'ਚ ਪ੍ਰਿਅੰਕਾ ਚੋਪੜਾ, ਅਭਿਸ਼ੇਕ ਬੱਚਨ, ਬੌਬੀ ਦਿਓਲ ਤੇ ਜੋਨ ਅਬ੍ਰਾਹਿਮ ਨੇ ਮੁੱਖ ਭੂਮਿਕਾ ਨਿਭਾਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News