ਆਈ. ਪੀ. ਐੱਸ. ਬਣੀ ਸਪਨਾ ਚੌਧਰੀ ਨੇ ਦਿਖਾਇਆ ਕਮਾਲ, ਦੇਖੋ ਟਰੇਲਰ

1/15/2019 1:09:05 PM

ਮੁੰਬਈ (ਬਿਊਰੋ) : ਹਰਿਆਣਾ ਦੀ ਸੁਪਰ ਡਾਂਸਰ ਤੇ 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਸਪਨਾ ਚੌਧਰੀ ਦੀ ਪਹਿਲੀ ਫਿਲਮ 'ਦਿਲ ਦੋਸਤੀ ਕੇ ਸਾਈਡ ਇਫੈਕਟਸ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਫਿਲਮ 'ਚ ਸਪਨਾ ਆਈ. ਪੀ. ਐੱਸ. ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫਿਲਮ 'ਚ ਸਪਨਾ ਚੌਧਰੀ ਨਾਲ ਵਿਕਰਾਂਤ ਆਨੰਦ, ਜ਼ੇਬੈਰ ਕੇ ਖਾਨ, ਅੰਜੂ ਜਾਧਵ, ਨੀਲ ਮੋਟਵਾਨੀ ਤੇ ਸਾਈ ਭਲਾਲ ਵੀ ਮੁੱਖ ਭੂਮਿਕਾ 'ਚ ਹਨ।


ਦੱਸ ਦਈਏ ਕਿ ਫਿਲਮ ਦੀ ਕਹਾਣੀ ਚਾਰ ਦੋਸਤਾਂ ਦੀ ਹੈ, ਜਿਨ੍ਹਾਂ 'ਚੋਂ ਸਪਨਾ ਚੌਧਰੀ ਆਈ. ਪੀ. ਐੱਸ. ਬਣ ਜਾਂਦੀ ਹੈ। ਇਕ ਰਾਜਨੀਤੀ 'ਚ ਤੇ ਇਕ ਬਿਜ਼ਨੈੱਸ 'ਚ ਚਲਾ ਜਾਂਦਾ ਹੈ। ਜ਼ਿੰਦਗੀ ਇਨ੍ਹਾਂ ਦੋਸਤਾਂ ਨੂੰ ਇਕ ਵਾਰ ਫਿਰ ਇਕ-ਦੂਜੇ ਸਾਹਮਣੇ ਲੈ ਆਉਂਦੀ ਹੈ, ਜਿਸ ਦਾ ਕਾਰਨ ਹੈ ਕਾਨੂੰਨੀ ਮਾਮਲਾ। ਇਸ ਮਾਮਲੇ ਨੂੰ ਸਪਨਾ ਚੌਧਰੀ ਹੈਂਡਲ ਕਰਦੀ ਹੈ। ਲੰਬੇ ਚੌੜੇ ਕੱਦ ਦੀ ਸਪਨਾ ਇਸ ਕਿਰਦਾਰ 'ਚ ਕਾਫੀ ਜੱਚ ਰਹੀ ਹੈ। ਸਪਨਾ ਦਾ ਕੰਮ ਕਾਫੀ ਇੰਪ੍ਰੈਸਿਵ ਵੀ ਲੱਗ ਰਿਹਾ ਹੈ। 'ਦਿਲ ਦੋਸਤੀ ਕੇ ਸਾਇਡ ਇਫੈਕਟਸ' ਦਾ ਡਾਇਰੈਕਸ਼ਨ ਹੈਦੀ ਅਲੀ ਅਬਰਾਰ ਨੇ ਕੀਤਾ ਹੈ। ਦੱਸ ਦੇਈਏ ਕਿ ਟਰੇਲਰ ਰਿਲੀਜ਼ ਹੋਣ ਤੋਂ ਕੁਝ ਘੰਟੇ ਬਾਅਦ ਹੀ ਇਸ ਨੂੰ ਲੱਖਾਂ ਲਾਈਕਸ ਮਿਲ ਗਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News