ਮਧੂਬਾਲਾ ਨੇ ਲਾਏ ਦੇਸੀ ਠੁਮਕੇ, ਵੀਡੀਓ ਵਾਇਰਲ

6/8/2018 10:00:57 AM

ਮੁੰਬਈ(ਬਿਊਰੋ)— ਛੋਟੇ ਪਰਦੇ ਦੀ ਮਧੂਬਾਲਾ ਯਾਨੀ ਦ੍ਰਿਸ਼ਟੀ ਧਾਮੀ ਅਕਸਰ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਦ੍ਰਿਸ਼ਟੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਨੱਚਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਹ ਵੀਡੀਓ ਦ੍ਰਿਸ਼ਟੀ ਧਾਮੀ ਦੇ ਨਵੇਂ ਸੀਰੀਅਲ ਸਿਲਸਿਲਾ ਬਦਲਦੇ ਰਿਸ਼ਤੋਂ ਦਾ ਲਾਚਿੰਗ ਦੇ ਮੌਕੇ ਦਾ ਹੈ।

 

A post shared by Shakti Arora (@shaktiarora) on

   'ਮਧੂਬਾਲਾ' ਸ਼ੋਅ 'ਚ ਆ ਚੁੱਕੀ ਹੈ ਨਜ਼ਰ 

ਦ੍ਰਿਸ਼ਟੀ ਧਾਮੀ ਇਸ ਮੌਕੇ 'ਤੇ ਕਾਫੀ ਉਤਸ਼ਾਹਿਤ ਨਜ਼ਰ ਆਈ ਅਤੇ ਪ੍ਰਿਯੰਕਾ ਚੋਪੜਾ ਦੇ ਗੀਤ 'ਦੇਸੀ ਗਰਲ' 'ਤੇ ਖੂਬ ਡਾਂਸ ਕੀਤਾ। ਦ੍ਰਿਸ਼ਟੀ ਧਾਮੀ ਇਸ ਮੌਕੇ 'ਤੇ ਪ੍ਰਿਯੰਕਾ ਚੋਪੜਾ ਦੇ ਗੀਤ ਦੇਸ਼ੀ ਗਰਲ 'ਤੇ ਟੇਬਲ 'ਤੇ ਚੜ੍ਹ ਕੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਬਲੈਕ ਡਰੈੱਸ 'ਚ ਦ੍ਰਿਸ਼ਟੀ ਧਾਮੀ ਦੇ ਦੇਸੀ ਠੁਮਕੇ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ। ਇਸ ਵੀਡੀਓ 'ਚ ਉਸ ਨਾਲ ਸ਼ੋਅ ਦੀ ਟੀਮ ਵੀ ਨਜ਼ਰ ਆ ਰਹੀ ਹੈ।

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਵਿਆਹ ਤੋਂ ਬਾਅਦ ਦ੍ਰਿਸ਼ਟੀ ਧਾਮੀ ਲੰਬੇ ਸਮੇਂ ਬਾਅਦ ਕਮਬੈਕ ਕਰ ਰਹੀ ਹੈ ਪਰ ਉਸ ਦੇ ਦੋ ਸ਼ੋਅ 'ਏਕ ਥਾ ਰਾਜਾ ਏਕ ਥੀ ਰਾਣੀ' ਅਤੇ 'ਪ੍ਰਦੇਸ ਮੇ ਹੈ ਮੇਰਾ ਦਿਲ' ਫਲਾਪ ਹੋਣ ਕਾਰਨ ਆਫ ਏਅਰ ਹੋ ਗਿਆ ਸੀ। ਦੱਸ ਦੇਈਏ ਕਿ ਦ੍ਰਿਸ਼ਟੀ ਧਾਮੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ ਅਤੇ ਉਸ ਨੇ ਛੋਟੇ ਪਰਦੇ 'ਤੇ 'ਦਿਲ ਮਿਲ ਗਏ' ਨਾਲ ਐਂਟਰੀ ਕੀਤੀ ਸੀ। ਇਸ ਤੋਂ ਇਲਾਵਾ ਉਹ ਕਲਰਸ ਟੀ. ਵੀ. ਦੇ ਡਾਂਸ ਸ਼ੋਅ 'ਝਲਕ ਦਿਖਲਾ ਜਾ' ਦੀ ਵਿਨਰ ਵੀ ਰਹਿ ਚੁੱਕੀ ਹੈ। ਸਾਲ 2015 'ਚ ਉਸ ਨੇ ਆਪਣੇ ਬੁਆਏਫ੍ਰੈਂਡ ਨੀਰਜ ਖੇਮਕਾ ਨਾਲ ਵਿਆਹ ਕਰ ਲਿਆ ਸੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News