Pics : ਪੰਜਾਬੀ ਇੰਡਸਟਰੀ ''ਚ ਮੁੜ ਸਰਗਰਮ ਹੋਈ ਖੂਬਸੂਰਤ ਅਦਾਕਾਰਾ ਦ੍ਰਿਸ਼ਟੀ ਗਰੇਵਾਲ

6/29/2017 12:26:44 PM

ਜਲੰਧਰ— ਖੂਬਸੂਰਤੀ ਦਾ ਮੁਜ਼ੱਸਮਾ, ਸੀਰਤ ਤੇ ਸੂਰਤ ਦਾ ਸੁਮੇਲ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਮੁੜ ਸਰਗਰਮ ਹੋ ਗਈ ਹੈ। ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧਿਤ ਅਤੇ ਲੰਬੇ ਸਮੇਂ ਤੋਂ ਮੁੰਬਈ ਰਹਿ ਰਹੀ ਦ੍ਰਿਸ਼ਟੀ ਪਿਛਲੇ ਕੁਝ ਸਾਲਾਂ ਤੋਂ ਫ਼ੈਸ਼ਨ ਇੰਡਸਟਰੀ ਦਾ ਸਰਗਰਮ ਚਿਹਰਾ ਹੈ।

PunjabKesari

ਪੰਜਾਬੀ ਮਿਊਜ਼ਿਕ ਵੀਡੀਓਜ਼ ਜ਼ਰੀਏ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀ ਦ੍ਰਿਸ਼ਟੀ ਪੰਜਾਬੀ ਫ਼ਿਲਮ 'ਬੈਸਟ ਆਫ਼ ਲੱਕ' ਅਤੇ 'ਮਿੱਟੀ ਨਾ ਫ਼ਰੋਲ ਜੋਗੀਆ' ਨਾਲ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ। ਇਹਨਾਂ ਫ਼ਿਲਮਾਂ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਈ ਸੀ।

PunjabKesari
ਅਦਾਕਾਰੀ ਨਾਲ ਉਸ ਦਾ ਮੋਹ ਹੋਰ ਵੀ ਗੂੜਾ ਗਿਆ। ਸਕੂਲ ਦੀ ਪੜਈ ਪੂਰੀ ਕਰਨ ਤੋਂ ਬਾਅਦ ਉਸਨੇ ਗਰੈਜੂਏਸ਼ਨ ਕਰਨ ਲਈ ਕੁਰੁਕਸ਼ੇਤਰਾ ਯੂਨਿਵਰਸਿਟੀ (ਉਤਰਾਖੰਡ) ਵਿੱਚ ਬੀ.ਕਮ ਵਿੱਚ ਦਾਖਲਾ ਲੈ ਲਿਆ। ਕਾਲਜ ਪੜਦਿਆਂ ਉਸ ਦਾ ਸ਼ੌਕ ਹੋਰ ਵੀ ਜਵਾਨ ਹੋ ਗਿਆ।

PunjabKesari

ਉਸਨੇ ਰੰਗਮੰਚ ਕਰਨਾ ਸ਼ੁਰੂ ਕਰ ਦਿੱਤਾ। ਰੰਗਮੰਚ ਨੇ ਉਸ ਅੰਦਰਲੇ ਕਲਾਕਾਰ ਨੂੰ ਤਰਾਸ਼ ਦਿੱਤਾ। ਦ੍ਰਿਸ਼ਟੀ ਆਪਣਾ ਭਵਿੱਖ ਘਰ ਦੇ ਸ਼ੀਸ਼ੇ ਵਿੱਚ ਦੇਖ ਚੁੱਕੀ ਸੀ, ਪਰ ਘਰਦਿਆਂ ਦੀ ਨਿਗਾ 'ਚ ਉਸ ਦਾ ਭਵਿੱਖ ਕੁਝ ਹੋਰ ਸੀ।

PunjabKesari

ਉਸ ਦੇ ਪਿਤਾ ਚਾਹੁੰਦੇ ਸਨ ਕਿ ਉਹ ਬੈਂਕ ਦੀ ਨੌਕਰੀ ਕਰੇ ਪਰ ਮਾਂ ਚਾਹੁੰਦੀ ਸੀ ਕਿ ਉਸ ਦੀ ਧੀਅ ਏਅਰਹੋਸਟਸ ਬਣੇ। ਉਸ ਨੇ ਆਪਣਾ ਸੁਪਨਾ ਪੂਰਾ ਕਰਨ ਤੋਂ ਪਹਿਲਾਂ ਆਪਣੇ ਮਾਂ ਬਾਪ ਦਾ ਸੁਪਨਾ ਪੂਰਾ ਕੀਤਾ। ਉਸਨੇ ਨੇ ਕੁਝ ਸਮਾਂ ਜਲੰਧਰ ਦੇ ਇਕ ਬੈਂਕ 'ਚ ਨੌਕਰੀ ਵੀ ਕੀਤੀ ਅਤੇ ਲਗਾਤਾਰ ਪੰਜ ਸਾਲ ਸਿੰਗਾਪੁਰ ਏਅਰਲਾਈਨਜ਼ 'ਚ ਏਅਰਹੋਸਟਸ ਦੀ ਨੌਕਰੀ ਵੀ ਕੀਤੀ।

PunjabKesari

ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਇਸ ਖ਼ੇਤਰ ਲਈ ਸਮਰਪਿਤ ਕਰ ਲਿਆ। ਸੁਪਨਿਆਂ ਨੂੰ ਹਕੀਕਤ 'ਚ ਬਦਲਣ ਲਈ ਉਹ ਮੁੰਬਈ ਚਲੀ ਗਈ, ਜਿਥੇ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ।

PunjabKesari
ਇਸ ਦੌਰਾਨ ਉਸਨੂੰ ਪੰਜਾਬੀ ਫ਼ਿਲਮਾਂ ਲਈ ਆਫ਼ਰ ਆਉਣ ਲੱਗੇ। ਉਸਨੇ ਦੋ ਪੰਜਾਬੀ ਫ਼ਿਲਮਾਂ (ਡੌਟ ਵਰੀ ਯਾਰਾ ਅਤੇ ਕੌਲਜੀਏਟ) ਕੀਤੀਆਂ ਪਰ ਉਹ ਕਿਸੇ ਕਾਰਨਾਂ ਕਰਕੇ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀਆਂ।

PunjabKesari

ਨਿਰਦੇਸ਼ਕ ਨਵਨੀਅਤ ਸਿੰਘ ਦੀ ਫ਼ਿਲਮ 'ਰੋਮੀਓ ਰਾਂਝਾ' ਵਿੱਚ ਉਸਨੇ ਜੈਜ਼ੀ ਬੀ ਦੇ ਨਾਲ ਕੰਮ ਕੀਤਾ। ਬਾਲੀਵੁੱਡ ਨਿਰਦੇਸ਼ਕ ਅਨੁਰਾਗ ਬਾਸੂ ਦੀ ਨਿਗਰਾਨੀ ਹੇਠ ਬਣੀ ਪੰਜਾਬੀ ਫ਼ਿਲਮ 'ਮਿੱਟੀ ਨਾ ਫ਼ਰੋਲ ਜੋਗੀਆ' 'ਚ ਉਸ ਨੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ।

PunjabKesari

ਇਸ ਫ਼ਿਲਮ ਲਈ ਉਸ ਨੂੰ ਸਾਲ 2016 ਵਿੱਚ ਬੈਸਟ ਐਕਟਰਸ ਦਾ ਐਵਾਰਡ ਵੀ ਮਿਲਿਆ ਸੀ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News