ਸੰਜੇ ਦੱਤ ਤੋਂ ਬੁਰੀ ਤਰ੍ਹਾਂ ਡਰ ਗਈ ਸੀ ਸ਼੍ਰੀਦੇਵੀ, ਕਿਸੇ ਵੀ ਫਿਲਮ ''ਚ ਕੰਮ ਨਾ ਕਰਨ ਦੀ ਖਾਧੀ ਸੀ ਸਹੁੰ

4/8/2020 9:22:34 AM

ਜਲੰਧਰ (ਵੈੱਬ ਡੈਸਕ) - ਸਾਲ 1993 ਦੀ ਗੱਲ ਹੈ ਜਦੋਂ ਸੰਜੇ ਦੱਤ ਅਤੇ ਸ਼੍ਰੀਦੇਵੀ ਦੀ ਫਿਲਮ 'ਗੁੰਮਰਾਹ' ਆਈ ਸੀ। ਮਹੇਸ਼ ਭੱਟ ਦੇ ਨਿਰਦੇਸ਼ਨ ਵਿਚ ਬਣੀ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਪਰ ਇਸ ਫਿਲਮ ਦੇ ਪਰਦੇ ਪਿੱਛੇ ਇਕ ਕਹਾਣੀ ਚੱਲ ਰਹੀ ਸੀ, ਜਿਸ ਦੀ ਬਾਲੀਵੁੱਡ ਵਿਚ ਅੱਜ ਵੀ ਚਰਚਾ ਹੁੰਦੀ ਹੈ। ਸੰਜੇ ਦੱਤ ਨੇ ਸਾਲ 1981 ਵਿਚ ਫਿਲਮ 'ਰਾਕੀ' ਨਾਲ ਬਾਲੀਵੁੱਡ ਵਿਚ ਕਦਮ ਰੱਖਿਆ ਸੀ। ਸੁਨੀਲ ਦੱਤ ਤੇ ਨਰਗਿਸ ਦੇ ਬੇਟੇ ਹੋਣ ਕਰਕੇ ਉਹ ਸਾਰਿਆਂ ਦੇ ਦੁਲਾਰੇ ਸਨ। ਇਸ ਸਭ ਦੇ ਚਲਦਿਆਂ ਸਾਲ 1983 ਵਿਚ ਇਕ ਅਜਿਹੀ ਘਟਨਾ ਘਟੀ ਜਿਸ ਨੇ ਸ਼੍ਰੀਦੇਵੀ ਨੂੰ ਹਿਲਾ ਕੇ ਰੱਖ ਦਿੱਤਾ।


ਇਸ ਘਟਨਾ ਤੋਂ ਬਾਅਦ ਸ਼੍ਰੀਦੇਵੀ ਨੇ ਇਹ ਤੈਅ ਕਰ ਲਿਆ ਕਿ ਉਹ ਕਦੇ ਵੀ ਸੰਜੇ ਦੱਤ ਨਾਲ ਕੰਮ ਨਹੀਂ ਕਰੇਗੀ। ਇੱਥੇ ਹੀ ਬਸ ਨਹੀਂ ਉਨ੍ਹਾਂ ਨੇ ਸੰਜੇ ਦੱਤ ਨੂੰ ਇਕ ਫਿਲਮ ਵਿਚੋ ਬਾਹਰ ਕਢਵਾਉਣ ਦੀ ਕੋਸ਼ਿਸ਼ ਵੀ ਕੀਤੀ। ਘਟਨਾ ਦੀ  ਗੱਲ ਕੀਤੀ ਜਾਵੇ ਤਾਂ ਸ਼੍ਰੀਦੇਵੀ ਫਿਲਮ 'ਹਿੰਮਤਵਾਲਾ' ਦੀ ਸ਼ੂਟਿੰਗ ਕਰ ਰਹੀ ਸੀ ਅਤੇ ਸੰਜੇ ਦੱਤ ਸ਼੍ਰੀਦੇਵੀ ਦੇ ਬਹੁਤ ਵੱਡੇ ਫ਼ੈਨ ਸਨ।

ਜਦੋਂ ਸੰਜੇ ਦੱਤ ਨੂੰ ਉਨ੍ਹਾਂ ਦੇ ਕਿਸੇ ਦੋਸਤ ਨੇ ਦੱਸਿਆ ਕਿ ਸ਼੍ਰੀਦੇਵੀ ਮੁੰਬਈ ਵਿਚ ਸ਼ੂਟਿੰਗ ਕਰ ਰਹੀ ਹੈ ਤਾਂ ਸੰਜੇ ਨੇ ਤੈਅ ਕੀਤਾ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਜਾਣਗੇ। ਹਾਲਾਂਕਿ ਉਹ ਸੈੱਟ 'ਤੇ ਪਹੁੰਚੇ ਵੀ ਸਨ। ਜਦੋਂ ਉਹ ਸੈੱਟ 'ਤੇ ਪਹੁੰਚੇ ਤਾਂ ਉਹ ਬਹੁਤ ਨਸ਼ੇ ਵਿਚ ਸਨ। ਸੰਜੇ ਦੱਤ ਨੂੰ ਸੈੱਟ 'ਤੇ ਸ਼੍ਰੀਦੇਵੀ ਨਜ਼ਰ ਨਹੀਂ ਆਈ। ਉਹ ਸ਼੍ਰੀਦੇਵੀ ਨੂੰ ਲੱਭਣ ਲੱਗ ਗਏ ਅਤੇ ਸਿਧੇ ਉਨ੍ਹਾਂ ਦੇ ਕਮਰੇ ਵਿਚ ਵੜ੍ਹ ਗਏ। ਨਸ਼ੇ ਵਿਚ ਧੁੱਤ ਸੰਜੇ ਦੱਤ ਨੂੰ ਦੇਖ ਕੇ ਸ਼੍ਰੀਦੇਵੀ ਸਹਿਮ ਗਈ।

ਨਸ਼ੇ ਕਰਕੇ ਸੰਜੇ ਦੱਤ ਦੀਆਂ ਅੱਖਾਂ ਪੂਰੀ ਤਰ੍ਹਾਂ ਲਾਲ ਸਨ। ਸ਼੍ਰੀਦੇਵੀ ਉਸ ਨੂੰ ਦੇਖ ਕੇ ਬੁਰੀ ਤਰ੍ਹਾਂ ਡਰ ਗਈ ਸੀ ਅਤੇ  ਉਹ ਬੋਲੀ ਕਿ ਇਸਨੂੰ ਮੇਰੇ ਕਮਰੇ ਵਿਚੋਂ ਬਾਹਰ ਕੱਢੋ। ਬਾਅਦ ਵਿਚ ਸੰਜੇ ਦੱਤ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ, ''ਮੈਂ ਉਨ੍ਹਾਂ ਦੇ ਕਮਰੇ ਵਿਚ ਗਿਆ ਜ਼ਰੂਰ ਸੀ ਪਰ ਮੈਂ ਉਨ੍ਹਾਂ ਨਾਲ ਕੀ ਗੱਲ ਕੀਤੀ, ਕਿਵੇਂ ਦਾ ਵਿਵਹਾਰ ਕੀਤਾ, ਮੈਨੂੰ ਕੁਝ ਯਾਦ ਨਹੀਂ।''     

ਇਸ ਘਟਨਾ ਤੋਂ ਬਾਅਦ ਸ਼੍ਰੀਦੇਵੀ ਨੇ ਤੈਅ ਕੀਤਾ ਕਿ ਉਹ ਕਦੇ  ਵੀ ਕਿਸੇ ਫਿਲਮ ਵਿਚ ਸੰਜੇ ਦੱਤ ਨਾਲ ਕੰਮ ਨਹੀਂ ਕਰੇਗੀ ਪਰ ਸਮਾਂ ਬਦਲਿਆ ਤਾਂ ਦੋਵੇਂ ਇਕ ਹੀ ਫਿਲਮ ਵਿਚ ਨਜ਼ਰ ਆਏ ਕਿਉਂਕਿ ਸੰਜੇ ਦੱਤ ਸੁਪਰਸਟਾਰ ਸਨ ਅਤੇ ਸ਼੍ਰੀਦੇਵੀ ਲਈ ਉਨ੍ਹਾਂ ਨਾਲ ਕੰਮ ਕਰਨਾ ਮਜ਼ਬੂਰੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News