ਨਿੱਕੀ ਕੁੜੀ ਦੀ ਗਾਇਕੀ ਨੇ ਕੀਲਿਆ ਨਿੰਜਾ ਨੂੰ, ਲਾਏ ਜਵਾਕੜੀ ਦੇ ਪੈਰੀਂ ਹੱਥ (ਵੀਡੀਓ)

10/15/2019 9:48:05 AM

ਜਲੰਧਰ (ਬਿਊਰੋ) — ਨਿੰਜਾ ਬਿਹਤਰੀਨ ਗਾਇਕ ਤੇ ਅਦਾਕਾਰ ਹੋਣ ਤੋਂ ਇਲਾਵਾ ਵਧੀਆ ਇਨਸਾਨ ਵੀ ਹਨ। ਇਸ ਗੱਲ ਦਾ ਪਤਾ ਅਕਸਰ ਉਨ੍ਹਾਂ ਦੀਆਂ ਵਾਇਰਲਾਂ ਹੁੰਦੀਆਂ ਵੀਡੀਓ ਤੋਂ ਪਤਾ ਚੱਲਦਾ ਹੈ। ਉਹ ਆਪਣੇ ਫੈਨਜ਼ ਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਨਾਲ ਮਿਲਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਨੇ ਪਹਾੜੀ ਪ੍ਰੰਪਰਿਕ ਟੋਪੀ ਪਾਈ ਹੋਈ ਹੈ ਅਤੇ ਨਿੱਕੀ ਬੱਚੀ ਨਾਲ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਮਿਊਜ਼ਿਕ ਸ਼ੋਅ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਨਿੰਜਾ ਇਕ ਨਿੱਕੀ ਬੱਚੀ ਨਾਲ ਨਜ਼ਰ ਆ ਰਹੇ ਹਨ। ਇਸ ਨਿੱਕੀ ਕੁੜੀ ਨੇ ਆਪਣੀ ਗਾਇਕੀ ਨਾਲ ਨਿੰਜਾ ਨੂੰ ਭਾਵੁਕ ਕਰ ਦਿੱਤਾ, ਜਿਸ ਤੋਂ ਬਾਅਦ ਨਿੰਜਾ ਨੇ ਬੱਚੀ ਦੇ ਪੈਰੀਂ ਹੱਥ ਲਾ ਕੇ ਪਿਆਰ ਨਾਲ ਸਤਿਕਾਰ ਦਿੰਦੇ ਹੋਏ ਸ਼ਗਨ ਦਿੱਤਾ ਹੈ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

🙌🏻

A post shared by NINJA™ (@its_ninja) on Oct 12, 2019 at 11:05pm PDT


ਦੱਸਣਯੋਗ ਹੈ ਕਿ ਨਿੰਜਾ ਬਹੁਤ ਜਲਦ ਪੰਜਾਬੀ ਫਿਲਮ 'ਅੜਬ ਮੁਟਿਆਰਾਂ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਹ ਸੋਨਮ ਬਾਜਵਾ, ਅਜੇ ਸਰਕਾਰੀਆ ਤੇ ਮਹਿਰੀਨ ਪੀਰਜ਼ਾਦਾ ਨਾਲ ਸਿਲਵਰ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

Ninja❤❤

A post shared by @prince😘❤ (@prince_verma_999) on Oct 13, 2019 at 2:18am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News