ਰੌਸ਼ਨ ਪ੍ਰਿੰਸ ਦੇ ਪੁੱਤਰ ਗੌਰਿਕ ਦੀਆਂ ਇਹ ਤਸਵੀਰਾਂ ਜਿੱਤ ਰਹੀਆਂ ਨੇ ਲੋਕਾਂ ਦੇ ਦਿਲ
4/16/2020 8:12:54 AM

ਜਲੰਧਰ (ਵੈੱਬ ਡੈਸਕ) - 'ਲਾਕ ਡਾਊਨ' ਦੇ ਚੱਲਦਿਆਂ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਵੀ ਇਸ ਸਮੇਂ ਦਾ ਪੂਰਾ ਲੁਤਫ਼ ਲੈ ਰਹੇ ਹਨ। ਜੀ ਹਾਂ ਉਹ ਇਸ ਸਮਾਂ ਆਪਣੇ ਬੱਚਿਆਂ ਨਾਲ ਬਿਤਾ ਰਹੇ ਹਨ, ਜਿਸ ਦੀਆਂ ਤਸਵੀਰਾਂ ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਰੌਸ਼ਨ ਪ੍ਰਿੰਸ ਦਾ ਪੁੱਤਰ ਗੌਰਿਕ ਆਪਣੇ ਖਿਡੌਣਿਆਂ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਰੌਸ਼ਨ ਪ੍ਰਿੰਸ ਪਿਛਲੇ ਸਾਲ ਇਕ ਬੇਟੇ ਦੇ ਪਿਤਾ ਬਣੇ ਸਨ। ਪ੍ਰਮਾਤਮਾ ਨੇ ਉਨ੍ਹਾਂ ਨੂੰ ਪੁੱਤ ਦੀ ਦਾਤ ਬਖਸ਼ੀ ਸੀ। ਰੌਸ਼ਨ ਪ੍ਰਿੰਸ ਨੇ ਆਪਣੇ ਪੁੱਤਰ ਦਾ ਨਾਂ 'ਗੌਰਿਕ' ਰੱਖਿਆ ਗਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਇਕ ਧੀ ਵੀ ਹੈ।
ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ ਆਪਣੇ ਅਗਲੇ ਪ੍ਰੋਜੈਕਟ 'ਤੇ ਵੀ ਕੰਮ ਕਰ ਰਹੇ ਹਨ। ਹਾਲ ਹੀ ਰੌਸ਼ਨ ਪ੍ਰਿੰਸ ਨੇ ਆਪਣੇ ਅਗਲੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਸੀ। ਪੋਸਟਰ ਮੁਤਾਬਿਕ ਉਨ੍ਹਾਂ ਦੇ ਗੀਤ ਦਾ ਨਾਂ 'ਫਿਕਰ' ਹੈ, ਜੋ ਕਿ ਬਹੁਤ ਜਲਦ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਰੌਸ਼ਨ ਪ੍ਰਿੰਸ ਇਸ ਤੋਂ ਪਹਿਲਾਂ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ ਵਿਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਵਿਚ ਵੀ ਅਦਾਕਾਰੀ ਕਰਕੇ ਲੋਕਾਂ ਦਾ ਦਿਲ ਜਿੱਤ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ