'ਏਕ ਭਰਮ ਸਰਵਗੁਣ ਸੰਪਨ' ਦੇ ਮੇਕਰਸ ਨੇ ਸ਼ੋਅ ਦਾ ਕੀਤਾ ਇਤਿਹਾਸਕ ਲਾਂਚ

4/18/2019 3:34:24 PM

ਮੁੰਬਈ(ਬਿਊਰੋ)— ਟੀ.ਵੀ. ਦੀ ਨੂੰਹ ਜਾਨਹਵੀ ਉਰਫ ਸ਼ਰੇਣੂ ਪਾਰਿਖ ਨੇ ਉਦੈਪੁਰ 'ਚ 1000 ਸਾਲ ਪੁਰਾਣੇ ਸਾਹ ਬਹੂ ਮੰਦਰ 'ਚ ਸਟਾਰ ਪਲੱਸ 'ਤੇ ਆਉਣ ਵਾਲੇ ਆਪਣੇ ਅਗਲੇ ਸ਼ੋਅ Ek Bhram Sarvagun Sampanna ਨੂੰ ਲਾਂਚ ਕਰ ਦਿੱਤਾ ਹੈ। ਅਦਾਕਾਰਾ ਰੂੜੀਵਾਦੀਆਂ ਨੂੰ ਤੋੜਦੇ ਹੋਏ ਇਕ ਅਜਿਹੀ ਨੂੰਹ ਨੂੰ ਪੇਸ਼ ਕਰਨ ਲਈ ਤਿਆਰ ਹੈ, ਜੋ ਕਿ ਆਗਿਆਕਾਰੀ ਅਤੇ ਪਿਆਰ ਕਰਨ ਵਾਲੀ ਨੂੰਹ ਵਰਗੀ ਨਹੀਂ ਹੈ।
PunjabKesari
ਜਾਨਹਵੀ ਮਿੱਤਲ ਪਰਦੇ 'ਤੇ ਪਰੰਪਰਾਗਤ ਨੂੰਹ ਦੇ ਸਾਂਚੇ ਨੂੰ ਬਦਲਨ ਅਤੇ ਖਲਨਾਇਕ ਨੂੰਹ ਦੇ ਸਭ ਤੋਂ ਖਤਰਨਾਕ ਲੁੱਕ ਨੂੰ ਦਿਖਾਉਣ ਲਈ ਆ ਰਹੀ ਹੈ। ਹਾਲ ਹੀ 'ਚ ਰਿਲੀਜ਼ ਹੋਏ ਸ਼ੋਅ ਦੇ ਦਿਲਚਸਪ ਪ੍ਰੋਮੋ ਨੇ ਦਰਸ਼ਕਾਂ 'ਚ ਉਤਸੁਕਤਾ ਵਧਾ ਦਿੱਤੀ ਹੈ, ਜਿਸ 'ਚ ਜਾਨਹਵੀ ਇਕ ਆਦਰਸ਼ ਨੂੰਹ ਹੋਣ ਦਾ ਦਿਖਾਵਾ ਕਰਦੀ ਹੈ, ਜਦੋਂ ਕਿ ਉਹੀ ਆਪਣੇ ਸੁਹਰੇ ਪਰਿਵਾਰ ਖਿਲਾਫ ਸਾਜਿਸ਼ ਰਚਦੀ ਵੀ ਨਜ਼ਰ ਆਉਂਦੀ ਹੈ।
PunjabKesari
ਸਟਾਰ ਪਲੱਸ 'ਤੇ 22 ਅਪ੍ਰੈਲ ਤੋਂ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਦਾ ਨਿਰਦੇਸ਼ਨ ਮੁਮਿਤ ਸੋਡਾਨੀ ਹੈ ਅਤੇ ਸੰਨੀ ਸਾਈਡ ਅੱਪ ਫਿਲਮਸ ਦੁਆਰਾ ਨਿਰਮਾਣਿਤ ਹੈ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7 ਵਜੇ ਪ੍ਰਸਾਰਿਤ ਹੋਣ ਵਾਲਾ Ek Bhram Sarvagun Sampanna ਸੱਸ-ਨੂੰਹ ਸੀਰੀਅਲਾਂ ਦੇ ਇਤਿਹਾਸ ਦੀ ਇਕ ਕ੍ਰਾਂਤੀਵਾਦੀ ਕਹਾਣੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News