''ਏਕ ਲੜਕੀ...'' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ ਰਾਜਕੁਮਾਰ ਰਾਓ

1/18/2019 2:31:02 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਦੀ ਅਭਿਨੈ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਆਪਣੀ ਘੋਸ਼ਣਾ ਤੋਂ ਬਾਅਦ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਾਲ 2019 'ਚ ਰਿਲੀਜ਼ ਹੋਣ ਵਾਲੀ ਰਾਜਕੁਮਾਰ ਦੀ ਇਹ ਪਹਿਲੀ ਫਿਲਮ ਹੈ। ਬੀਤੇ ਸਾਲ 'ਸਤ੍ਰੀ' ਦੀ ਸਫਲਤਾ ਤੋਂ ਬਾਅਦ ਰਾਜਕੁਮਾਰ ਰਾਓ ਇਸ ਸਾਲ ਦੀ ਸ਼ੁਰੂਆਤ 'ਚ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਫਿਲਮ 'ਚ ਸੋਨਮ ਕਪੂਰ ਦੇ ਲਵ ਇੰਟਰੈਸਟ ਦੀ ਭੂਮਿਕਾ ਨਿਭਾ ਰਹੇ ਰਾਜਕੁਮਾਰ ਰਾਓ ਇਕ ਵਾਰ ਫਿਰ ਆਪਣੇ ਕਿਰਦਾਰ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਫਿਲਮ ਦਾ ਇਕ ਟਾਈਟਲ ਟਰੈਕ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਅਨਿਲ ਕਪੂਰ ਜੋ ਕਿ ਇਸ ਫਿਲਮ 'ਚ ਸੋਨਮ ਕਪੂਰ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ। ਉਹ ਇਕ ਵਾਰ ਫਿਰ 24 ਸਾਲ ਬਾਅਦ ਮੌਜੂਦਾ ਫਿਲਮ 'ਚ ਉਸੇ ਗੀਤ ਨਾਲ ਰੀਕ੍ਰਿਏਟ ਕਰਨ ਲਈ ਕਾਫੀ ਉਤਸਾਹਿਤ ਹਨ। ਇਹ ਗੀਤ ਅਭਿਨੇਤਾ ਦੇ ਬੇਹੱਦ ਕਰੀਬ ਹੈ ਅਤੇ ਉਨ੍ਹਾਂ ਦੇ ਪਸੰਦੀਦਾ ਗੀਤਾਂ 'ਚੋਂ ਇਕ ਹੈ। 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' 'ਚ ਨਾ ਸਿਰਫ ਪੁਰਾਣੇ ਜ਼ਮਾਨੇ ਦਾ ਰੋਮਾਂਸ ਦੇਖਣ ਨੂੰ ਮਿਲੇਗਾ ਸਗੋਂ ਇਹ ਪ੍ਰੇਮ ਕਹਾਣੀ ਵਰਤਮਾਨ ਸਮੇਂ ਨਾਲ ਵੀ ਮੇਲ ਖਾਂਦੀ ਨਜ਼ਰ ਆਵੇਗੀ ਤੇ ਨਾਲ ਹੀ ਤੁਹਾਨੂੰ ਇਹ ਅਹਿਸਾਸ ਦਿਵਾਏਗਾ ਕਿ ਤੁਹਾਨੂੰ ਕਿਸੇ ਦੇ 'ਲਵ ਇੰਟਰੈਸਟ' ਬਾਰੇ ਫੈਸਲਾ ਲੈਣ ਦਾ ਕੋਈ ਹੱਕ ਨਹੀਂ ਹੈ। ਫਿਲਮ 'ਚ ਅਨਿਲ ਕਪੂਰ, ਸੋਨਮ ਕਪੂਰ, ਰਾਜਕੁਮਾਰ ਰੋ ਥਏ ਜੂਹੀ ਚਾਵਲਾ ਵਰਗੇ ਦਮਦਾਰ ਕਲਾਕਾਰਾਂ ਦੀ ਟੋਲੀ ਨਜ਼ਰ ਆਵੇਗੀ। ਫੋਕਸ ਸਟਾਰ ਸਟੂਡੀਓ ਦੁਆਰਾ ਪ੍ਰਸਤੁਤ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਵਿਧੁ ਵਿਨੋਦ ਚੋਪੜਾ ਤੇ ਰਾਜਕੁਮਾਰ ਹਿਰਾਨੀ ਦੁਆਰਾ ਪ੍ਰੋਡਿਊਸ ਕੀਤੀ ਜਾ ਰਹੀ ਹੈ ਅਤੇ ਫਿਲਮ ਦੇ ਡਾਇਰੈਕਟਰ ਸ਼ੈਲੀ ਚੋਪੜਾ ਹਨ। ਇਹ ਫਿਲਮ 1 ਫਰਵਰੀ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News