ਜਾਣੋ 'ਏਕ ਲੜਕੀ ਕੋ...' ਦੀ ਨਿਰਦੇਸ਼ਿਤ ਸ਼ੈਲੀ ਚੋਪੜਾ ਨਾਲ ਜੁੜੀਆਂ ਕੁਝ ਰੋਚਕ ਗੱਲਾਂ

1/24/2019 3:57:47 PM

ਮੁੰਬਈ(ਬਿਊਰੋ)— ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੀ ਨਿਰਦੇਸ਼ਕ ਸ਼ੈਲੀ ਚੋਪੜਾ ਧਰ ਬਾਰੇ 'ਚ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਨਿਰਦੇਸ਼ਕ ਬਣਨ ਪਹਿਲਾਂ ਇਕ ਵਿਗਿਆਨੀ ਸੀ। ਜਿਸ ਤੋਂ ਬਾਅਦ ਨਿਰਦੇਸ਼ਕ ਨੇ ਇਕ ਬਰੇਕ ਲਿਆ ਅਤੇ ਫਿਲਮ ਮੇਕਿੰਗ ਸਿੱਖਣ ਲਈ ਇਕ ਵਾਰ ਫਿਰ ਕਾਲਜ ਵੱਲ ਰੁੱਖ ਕੀਤਾ। ਸ਼ੈਲੀ ਚੋਪੜਾ ਧਰ ਨੇ ਇਹ ਵੀ ਸਾਂਝਾ ਕੀਤਾ ਕਿ ਉਹ ਚਾਹੁੰਦੀ ਹੈ ਕਿ ਦਰਸ਼ਕ ਫਿਲਮ ਦਾ ਆਨੰਦ ਲੈਣ ਕਿਉਂਕਿ ਇਹ ਪਿਆਰ ਅਤੇ ਰਿਸ਼ਤੇ ਦੀ ਕਹਾਣੀ ਹੈ। ਫਿਲਮ 'ਚ ਅਨਿਲ ਕਪੂਰ, ਸੋਨਮ ਕਪੂਰ, ਰਾਜਕੁਮਾਰ ਰਾਵ ਅਤੇ ਜੂਹੀ ਚਾਵਲਾ ਵਰਗੇ ਕਲਾਕਾਰਾਂ ਦੀ ਟੋਲੀ ਨਜ਼ਰ ਆਵੇਗੀ।
'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਕਹਾਣੀ ਭਾਰਤ 'ਚ ਅਨੋਖੀ ਗੱਲਬਾਤ ਨੂੰ ਅੱਗੇ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦੀ ਅਗਵਾਈ ਗੈਰ ਦਿਲਚਸਪ ਰਹੀ ਹੈ ਤੇ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਨਾਲ ਇਹ ਇਕ ਮਹਾਨ ਧਾਰਨਾ ਤੇ ਸਬਕ ਹੋਵੇਗਾ, ਜੋ ਹਰ ਮਾਤਾ-ਪਿਤਾ ਨਾਲ ਸਾਂਝਾ ਕੀਤਾ ਜਾਵੇਗਾ। ਰੂੜੀਵਾਦੀ ਸੋਚ ਦਾ ਸ਼ਿਕਾਰ ਸਮਲਿੰਗੀ ਚਰਿੱਤਰਾਂ ਨੂੰ ਪਰਦੇ 'ਤੇ ਦਿਖਾਏ ਜਾਣ ਨੂੰ ਲੈ ਕੇ ਫਿਲਰਸ ਦੇ ਰੂਪ 'ਚ ਇਸਤੇਮਾਲ ਕੀਤੇ ਜਾਣ ਤਕ, ਇਕ ਸਮਲਿੰਗੀ ਵਿਅਕਤੀ ਦੀ ਪਛਾਣ ਭਾਰਤੀ ਫਿਲਮ ਇੰਡਸਟਰੀ 'ਚ ਕਈ ਗੁਣਾ ਵੱਧ ਗਈ ਹੈ ਤੇ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਮੁੱਖ ਕਹਾਣੀ 'ਚ ਇਕ ਟਵਿਸਟ ਨਾਲ ਇਸ ਸਟੀਰੀਓਟਾਈਪ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਫਾਕਸ ਸਟਾਰ ਸਟੂਡੀਓ ਵਲੋਂ ਪੇਸ਼ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਵਿਧੂ ਵਿਨੋਦ ਚੋਪੜਾ ਤੇ ਰਾਜਕੁਮਾਰ ਹਿਰਾਨੀ ਵਲੋਂ ਨਿਰਮਿਤ ਹੈ। ਸ਼ੈਲੀ ਚੋਪੜਾ ਵਲੋਂ ਨਿਰਦੇਸ਼ਿਤ ਇਹ ਫਿਲਮ 1 ਫਰਵਰੀ, 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News