''ਏਕ ਲੜਕੀ...'' ਨਾਲ ਵੱਡਾ ਸੰਦੇਸ਼ ਦੇਣ ਦੇ ਕੋਸ਼ਿਸ਼ ਕਰ ਹਾਂ : ਵਿਧੁ ਵਿਨੋਦ ਚੋਪੜਾ

1/31/2019 3:36:28 PM

ਮੁੰਬਈ (ਬਿਊਰੋ) — ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਵਿਧੁ ਵਿਨੋਦ ਚੋਪੜਾ ਆਪਣੀ ਆਉਣ ਵਾਲੀ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਬਾਰੇ ਗੱਲ ਕਰਦੇ ਨਜ਼ਰ ਆਏ। ਵਿਧੁ ਵਿਨੋਦ ਚੋਪੜਾ ਨੇ ਧਾਰਾ 377 ਲਾਗੂ ਹੋਣ ਤੋਂ ਪਹਿਲਾ ਇਸ ਤਰ੍ਹਾਂ ਦੀ ਜਾਨਦਾਰ ਸਕ੍ਰਿਪਟ 'ਤੇ ਕੰਮ ਕਰਨ ਦਾ ਇਕ ਬਹਾਦੁਰ ਫੈਸਲਾ ਲਿਆ ਸੀ। ਇਸ ਤਰ੍ਹਾਂ ਦੀ ਸਕ੍ਰਿਪਟ 'ਤੇ ਕੰਮ ਕਰਨ ਲਈ ਕਿਸ ਤਰ੍ਹਾਂ ਉਹ ਰਾਜ਼ੀ ਹੋਏ ਜਦੋਂ ਧਾਰਾ 377 ਨੂੰ ਸਮਾਜ 'ਚ ਸਵੀਕਾਰ ਵੀ ਨਹੀਂ ਕੀਤਾ ਗਿਆ ਸੀ ਤੇ ਕਿਸ ਤਰ੍ਹਾਂ ਸਕ੍ਰਿਪਟ 'ਤੇ ਕੰਮ ਕਰਨਾ ਇਕ ਬਹਾਦਰ ਫੈਸਲਾ ਸੀ। ਵਿਧੁ ਵਿਨੋਦ ਚੋਪੜਾ ਨੇ ਦੱਸਿਆ, ''ਇਹ ਫਿਲਮ ਵਿਸ਼ਵ 'ਧਾਰਾ 377' ਤੋਂ ਪਰੇ ਹਨ। ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਇਹ ਫਿਲਮ ਦੋ ਲੋਕਾਂ ਬਾਰੇ ਹੈ, ਜੋ ਇਕ-ਦੂਜੇ ਨਾਲ ਪਿਆਰ ਕਰਦੇ ਹਨ। ਇਹ ਫਿਲਮ ਪਰਿਵਾਰ ਤੇ ਪਰਿਵਾਰ ਦੇ ਮੁੱਲਾ ਬਾਰੇ ਹੈ। ਸਾਡੀ ਹਰ ਫਿਲਮ ਨਾਲ ਸਾਡੇ ਸਮਾਜ 'ਚ ਇਕ ਸੰਦੇਸ਼ ਦੇ ਸਕੇ। ਉਦਾਹਰਨ ਦੇ ਤੌਰ 'ਤੇ ਫਿਲਮ 'ਮੁੰਨਾ ਭਾਈ' 'ਚ ਮਹਾਤਮਾ ਗਾਂਧੀ ਨੇ ਸਮਾਜ ਲਈ ਸੰਦੇਸ਼ ਦਿੱਤਾ ਸੀ ਤੇ ਫਿਲਮ '3 ਇਡਿਆਟਸ' 'ਚ ਵੀ ਇਕ ਸੰਦੇਸ਼ ਸੀ। ਇਸ ਫਿਲਮ ਨਾਲ ਵੀ ਅਸੀਂ ਜੀਵਨ ਭਰ ਲਈ ਇਕ ਵੱਡਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਕੋਲ ਇਕ ਹੀ ਜੀਵਨ ਹੈ ਤੇ ਅਸੀਂ ਜ਼ਿੰਦਗੀ ਨੂੰ ਭਰਪੂਰ ਨਹੀਂ ਜਿਊਂਦੇ।''

ਫਿਲਮ 'ਚ ਅਨਿਲ ਕਪੂਰ, ਸੋਨਮ ਕਪੂਰ, ਰਾਜਕੁਮਾਰ ਰਾਓ ਤੇ ਜੂਹੀ ਚਾਵਲਾ ਵਰਗੇ ਦਮਦਾਰ ਕਲਾਕਾਰਾਂ ਦੀ ਟੋਲੀ ਨਜ਼ਰ ਆਵੇਗੀ। ਫਿਲਮ 'ਏਕ ਲਕੜੀ ਕੋ ਦੇਖਾ ਤੋ ਐਸਾ ਲਗਾ' ਦੀ ਕਹਾਣੀ ਭਾਰਤ 'ਚ ਅਜੀਬ ਗੱਲਬਾਤ ਨੂੰ ਅੱਗੇ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਐੱਲ. ਜੀ. ਬੀ. ਟੀ. ਕਿਊ. ਕਮਿਊਨਿਟੀ ਦੀ ਨੁਮਾਇੰਦਗੀ ਇਕ ਗੈਰ-ਵਪਾਰਕ ਮੁੱਦਾ ਹੈ ਅਤੇ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਨਾਲ ਇਹ ਇਕ ਮਹਾਨ ਸੰਕਲਪ ਕੇ ਸਬਕ ਹੋਵੇਗਾ, ਜੋ ਸਾਰੇ ਮਾਤਾ-ਪਿਤਾ ਨਾਲ ਸ਼ੇਅਰ ਕੀਤਾ ਜਾਵੇਗਾ। ਫੌਕਸ ਸਟਾਰ ਸਟੂਡੀਓ ਦੁਆਰਾ ਪ੍ਰਸਤੁਤ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਵਿਧੁ ਵਿਨੋਦ ਚੋਪੜਾ ਤੇ ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਿਤ ਹੈ। ਸ਼ੈਲੀ ਚੋਪੜਾ ਦੁਆਰਾ ਨਿਰਦੇਸ਼ਤ ਇਹ ਫਿਲਮ 1 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News