Movie Review: ਰਿਲੀਜ਼ ਤੋਂ ਪਹਿਲਾਂ ਹੀ ਅੱਧੀ ਲਾਗਤ ਕੱਢ ਚੁੱਕੀ ਹੈ ''ਏਕ ਲੜਕੀ ਕੋ...''

2/1/2019 10:20:11 AM

ਮੁੰਬਈ(ਬਿਊਰੋ)— ਸੋਨਮ ਕਪੂਰ, ਅਨਿ‍ਲ ਕਪੂਰ, ਰਾਜਕੁਮਾਰ ਰਾਵ ਸਟਾਰਰ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਸਿ‍ਨੇਮਾਘਰਾਂ 'ਚ ਅੱਜ ਯਾਨੀ 1 ਫਰਵਰੀ ਨੂੰ ਰਿ‍ਲੀਜ਼ ਹੋ ਗਈ ਹੈ। ਫਿਲਮ ਦੇ ਬਾਕਸ ਆਫਿ‍ਸ 'ਤੇ ਪਹਿਲੇ ਦਿ‍ਨ ਕਮਾਈ ਦਾ ਅੰਦਾਜ਼ਾ 2 ਤੋਂ 3 ਕਰੋੜ ਦੇ ਵਿਚਕਾਰ ਲਗਾਇਆ ਜਾ ਰਿਹਾ ਹੈ। ਫਿ‍ਲਮ ਟ੍ਰੇਡ ਐਨਾਲਿ‍ਸਟ ਦਾ ਕਹਿਣਾ ਹੈ ਕਿ ਫਿਲਮ ਦੇ ਹਫਤੇ ਦਾ ਕੁਲੈਕਸ਼ਨ ਫੈਨਜ਼ ਦੇ ਰਿਐਕਸ਼ਨ 'ਤੇ ਤੈਅ ਹੋਵੇਗਾ। ਕਹਾਣੀ ਇਕ ਮਸਾਲਾ ਮੂਵੀ ਤੋਂ ਵੱਖਰੀ ਹੈ, ਅਜਿਹੇ 'ਚ ਪਹਿਲੇ ਦਿ‍ਨ ਇਸ ਨੂੰ ਜ਼ਬਦਸਤ ਓਪਨਿੰਗ ਮਿਲਣ ਦੀ ਗੁੰਜਾਇਸ਼ ਘੱਟ ਹੀ ਹੈ। ਰਿ‍ਪੋਰਟ ਮੁਤਾਬ‍ਕ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਪੂਰੇ ਬਜਟ ਦੀ ਅੱਧੀ ਲਾਗਤ ਕੱਢ ਲਈ ਹੈ। 35 ਤੋਂ 40 ਕਰੋੜ  ਦੇ ਬਜਟ 'ਚ ਬਣੀ ਇਸ ਫਿਲਮ ਦੇ ਸੈਟੇਲਾਈਟ ਰਾਈਟ ਅਤੇ ਦੂੱਜੇ ਰਾਈਟਸ 15 ਤੋਂ 20 ਕਰੋੜ 'ਚ ਬਿ‍ਕੇ ਹਨ। ਅਜਿਹੇ 'ਚ ਫਿਲਮ ਨੂੰ ਸ਼ਾਨਦਾਰ ਓਪਨਿੰਗ ਰਿ‍ਲੀਜ਼ ਤੋਂ ਪਹਿਲਾਂ ਹੀ ਮਿਲ ਗਈ ਹੈ। ਫਿਲਮ ਨੂੰ ਦੇਸ਼ 'ਚ 800-900 ਸਕ੍ਰੀਨਸ ਮਿਲੀਆਂ ਹਨ। 
ਫਰਹਾਨ ਅਖਤਰ ਨਾਲ ਬਾਕਸ ਆਫਿ‍ਸ 'ਤੇ ਸੋਨਮ ਦੀ ਟੱਕਰ
ਅਨਿਲ ਕਪੂਰ ਦੇ ਹਿੱ‍ਟ ਗੀਤ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੇ ਟਾਈਟਲ ਟਰੈਕ 'ਤੇ ਇਸ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ' ਦਾ ਨਾਮ ਰੱਖਿਆ ਗਿਆ ਹੈ। ਇਸ ਫਿਲਮ ਦਾ ਮੁਕਾਬਲਾ ਬਾਕਸ ਆਫਿ‍ਸ 'ਤੇ ਫਰਹਾਨ ਅਖ਼ਤਰ ਦੀ ਫਿਲਮ 'ਦਿ ਫਕੀਰ ਆਫ ਵੈਨਿ‍ਸ' ਤੋਂ ਹੈ। ਫਰਹਾਨ ਦੀ ਫਿਲਮ ਲੰਬੇ ਸਮੇਂ ਚਲਦੇ ‍ਵਿਵਾਦ ਤੋਂ ਬਾਅਦ ਰਿਲੀਜ਼ ਹੋ ਰਹੀ ਹੈ। ਇਸ ਕਾਰਨ ਫਿਲਮ ਦਾ ਬਜਟ ਕੁਝ ਖਾਸ ਨਹੀਂ ਹੈ। ਅਜਿਹੇ 'ਚ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦਰਸ਼ਕਾਂ ਦੀ ਲਿ‍ਸਟ 'ਚ ਟੌਪ 'ਤੇ ਹੈ।
1. ਕਹਾਣੀ—
'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੀ ਕਹਾਣੀ ਸਮਲੈਂਗਿ‍ਕ ਰਿ‍ਸ਼ਤਿਆਂ 'ਤੇ ਆਧਾਰਿਤ ਹੈ। ਬਾਲੀਵੁੱਡ 'ਚ ਇਸ ਵਿਸ਼ੇ 'ਤੇ ਬਨਣ ਵਾਲੀ ਇਹ ਪਹਿਲੀ ਫਿਲਮ ਨਹੀਂ ਹੈ ਪਰ ਵੱਡੀ ਸਟਾਰ ਕਾਸਟ ਨਾਲ ਇਸ ਵਿਸ਼ੇ 'ਤੇ ਇਹ ਫਿਲਮ ਪਹਿਲੀ ਵਾਰ ਆ ਰਹੀ ਹੈ। ਫਿਲਮ 'ਚ ਸੋਨਮ ਕਪੂਰ ਲੀਡ ਰੋਲ 'ਚ ਹਨ। ਉਨ੍ਹਾਂ ਦੇ ਪਿਤਾ ਬਣੇ ਅਨਿਲ ਕਪੂਰ ਇਸ ਫਿਲਮ ਦੀ ਕਹਾਣੀ ਦੀ ਅਹਿਮ ਕੜੀ ਹਨ।
2. ਨਿਰਦੇਸ਼ਕ
ਸਮਲੈਂਗਿਕ ਰਿ‍ਸ਼ਤਿਆਂ 'ਤੇ ਬਣੀ ਇਸ ਫਿਲਮ ਦਾ ਨਿ‍ਰਦੇਸ਼ਨ ਸ਼ੈਲੀ ਚੋਪੜਾ ਨੇ ਕੀਤਾ ਹੈ। ਬਾਲੀਵੁੱਡ 'ਚ ਬਤੋਰ ਡਾਇਰੈਕਟਰ ਉਨ੍ਹਾਂ ਦਾ ਇਹ ਡੈਬਿਊ ਹੈ। ਸ਼ੈਲੀ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਫਿਲਮ 'ਚ ਅਨਿ‍ਲ ਕਪੂਰ ਨਾਲ ਕੰਮ ਕਰਕੇ ਹੋਈ। ਉਨ੍ਹਾਂ ਨੇ ਹਾਲ ਹੀ 'ਚ ਇਸ ਬਾਰੇ 'ਚ ਇਕ ਚੈਟ ਸ਼ੋਅ 'ਤੇ ਚਰਚਾ ਕੀਤੀ ਸੀ।
3. ਇਨ੍ਹਾਂ ਮਾਈਨਿਆਂ 'ਚ ਖਾਸ ਹੈ ਫਿਲਮ
— ਸੋਨਮ ਕਪੂਰ, ਰਾਜਕੁਮਾਰ ਰਾਵ ਪਹਿਲੀ ਵਾਰ ਇਸ ਫਿਲਮ 'ਚ ਇਕੱਠੇ ਨਜ਼ਰ ਆਉਣਗੇ। ਫਿਲਮ 'ਚ ਦੋਵਾਂ ਦੀ ਜੋੜੀ ਨਵੇਂ ਅੰਦਾਜ਼ 'ਚ ਨਜ਼ਰ ਆਉਣ ਵਾਲੀ ਹੈ।
— ਸੋਨਮ ਕਪੂਰ ਅਤੇ ਅਨਿ‍ਲ ਕਪੂਰ ਦੀ ਇਹ ਜੋੜੀ ਪਹਿਲੀ ਵਾਰ ਪਰਦੇ 'ਤੇ ਇਕੱਠੇ ਪਿ‍ਓ-ਧੀ ਦੇ ਕਿਰਦਾਰ 'ਚ ਨਜ਼ਰ ਆਵੇਗੀ।
— 4 ਸਾਲ ਬਾਅਦ ਜੂਹੀ ਚਾਵਲਾ ਦੀ ਫਿਲਮ ਉਨ੍ਹਾਂ ਦੇ ਫੈਨਜ਼ ਲਈ ਬੇਹੱਦ ਖਾਸ ਹੈ। ਇਸ ਦੇ ਪਹਿਲਾਂ ਉਹ 'ਗੁਲਾਬ ਗੈਂਗ' 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਈ ਸੀ। ਫਿਲਮ 'ਚ ਜੂਹੀ ਅਤੇ ਅਨਿ‍ਲ ਕਪੂਰ ਦਾ ਮਸਤੀਭਰਿਆ ਅੰਦਾਜ਼ ਫੈਨਜ਼ ਨੂੰ ਦੇਖਣ ਨੂੰ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News