B'Day Spl: ਪਿਤਾ ਜਤਿੰਦਰ ਦੀ ਇਸ ਸ਼ਰਤ ਕਾਰਨ ਅੱਜ ਤੱਕ ਸਿੰਗਲ ਹੈ ਏਕਤਾ ਕਪੂਰ
6/7/2019 1:18:49 PM
ਮੁੰਬਈ(ਬਿਊਰੋ)— ਬਾਲੀਵੁੱਡ ਪ੍ਰੋਡਿਊਸਰ ਅਤੇ ਟੀ.ਵੀ. ਕੁਵੀਨ ਏਕਤਾ ਕਪੂਰ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਏਕਤਾ ਕਪੂਰ ਬਾਲੀਵੁੱਡ ਐਕਟਰ ਜਤਿੰਦਰ ਦੀ ਧੀ ਅਤੇ ਤੁਸ਼ਾਰ ਕਪੂਰ ਦੀ ਭੈਣ ਹੈ। 'ਕਸੌਟੀ ਜ਼ਿੰਦਗੀ ਕੀ', 'ਕਹਾਣੀ ਘਰ-ਘਰ ਕੀ', 'ਕਿਉਂਕਿ ਸਾਂਸ ਵੀ ਕਭੀ ਬਹੂ ਥੀ', 'ਨਾਗਿਣ' ਵਰਗੇ ਕਈ ਮਸ਼ਹੂਰ ਟੀ.ਵੀ. ਸੀਰੀਅਲ ਨਾਲ ਉਨ੍ਹਾਂ ਨੂੰ ਸਫਲਤਾ ਮਿਲੀ ਹੈ।
ਏਕਤਾ ਕਪੂਰ ਫਿਲਮ ਇੰਡਸਟਰੀ ਦੇ ਉਨ੍ਹਾਂ ਲੋਕਾਂ 'ਚੋਂ ਹਨ ਜੋ 40 ਸਾਲ ਤੋਂ ਜ਼ਿਆਦਾ ਉਮਰ 'ਚ ਵੀ ਸਿੰਗਲ ਹਨ। ਏਕਤਾ ਕਪੂਰ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਹ ਸਿੰਗਲ ਕਿਉਂ ਹਨ। ਏਕਤਾ ਕਪੂਰ ਵਿਆਹ ਦੇ ਮਾਮਲੇ 'ਚ ਸਲਮਾਨ ਖਾਨ ਦੇ ਨਕਸ਼ੇ ਕਦਮ 'ਤੇ ਚੱਲ ਰਹੀ ਹੈ।
ਏਕਤਾ ਕਪੂਰ ਕੋਲੋਂ ਇਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ ਕਿ ਉਹ ਵਿਆਹ ਕਦੋਂ ਕਰਵਾਏਗੀ। ਇਸ ਦੇ ਜਵਾਬ 'ਚ ਏਕਤਾ ਕਪੂਰ ਨੇ ਕਿਹਾ ਸੀ ਸਲਮਾਨ ਖਾਨ ਦੇ ਵਿਆਹ ਦੇ ਦੋ ਜਾਂ ਤਿੰਨ ਸਾਲ ਬਾਅਦ। ਉਥੇ ਹੀ, ਇਕ ਹੋਰ ਇੰਟਰਵਿਊ 'ਚ ਏਕਤਾ ਕਪੂਰ ਨੇ ਕਿਹਾ ਸੀ,''ਪਿਤਾ ਦੀ ਇਕ ਸ਼ਰਤ ਕਾਰਨ ਉਨ੍ਹਾਂ ਨੇ ਵਿਆਹ ਨਹੀਂ ਕੀਤਾ ਸੀ।''
ਏਕਤਾ ਕਪੂਰ ਮੁਤਾਬਕ ਉਨ੍ਹਾਂ ਦੇ ਪਿਤਾ ਨੇ ਕਿਹਾ ਸੀ ਜਾਂ ਤਾਂ ਤੈਨੂੰ ਵਿਆਹ ਕਰਨਾ ਹੋਵੇਗਾ ਜਾਂ ਫਿਰ ਕੰਮ ਕਰਨਾ ਹੋਵੇਗਾ। ਏਕਤਾ ਨੇ ਕੰਮ ਨੂੰ ਚੁਣਿਆ ਸੀ। ਏਕਤਾ ਕਹਿੰਦੀ ਹੈ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੀ ਹੈ। ਅਜਿਹੇ 'ਚ ਉਨ੍ਹਾਂ ਨੇ ਕੰਮ ਨੂੰ ਚੁਣਿਆ ਹੈ।
ਏਕਤਾ ਕਪੂਰ ਨੇ ਇਕ ਹੋਰ ਇੰਟਰਵਿਊ 'ਚ ਕਿਹਾ ਸੀ ਕਿ,''ਮੇਰੇ ਉਹ ਦੋਸਤ, ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਸੀ ਉਹ ਅੱਜ ਸਿੰਗਲ ਹਨ। ਮੈਂ ਪਿਛਲੇ ਕੁਝ ਸਾਲਾਂ 'ਚ ਕਈ ਤਲਾਕ ਦੇਖੇ। ਮੈਨੂੰ ਲੱਗਦਾ ਹੈ ਕਿ ਮੇਰੇ 'ਚ ਸਹਿਣਸ਼ੀਲਤਾ ਹੈ, ਜੋ ਹੁਣ ਤੱਕ ਇਸ ਦਾ ਇੰਤਜ਼ਾਰ ਕਰ ਰਹੀ ਹੈ।''
ਦੱਸ ਦੇਈਏ ਕਿ ਏਕਤਾ ਕਪੂਰ ਇਸੇ ਸਾਲ ਸੈਰੋਗੇਸੀ ਰਾਹੀਂ ਮਾਂ ਬਣੀ ਹੈ। ਏਕਤਾ ਕਪੂਰ ਨੇ ਆਪਣੇ ਪਿਤਾ ਦੇ ਨਾਮ 'ਤੇ ਪੁੱਤਰ ਦਾ ਨਾਮ ਰੱਖਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ