ਮੰਦਰ ’ਚ ਗਰੀਬਾਂ ਨੂੰ ਦਾਨ ਕਰਨ ’ਤੇ ਟਰੋਲ ਹੋਈ ਏਕਤਾ ਕਪੂਰ, ਵੀਡੀਓ ਵਾਇਰਲ

2/25/2020 3:52:31 PM

ਮੁੰਬਈ(ਬਿਊਰੋ)- ਦਿੱਗਜ ਫਿਲਮ ਨਿਰਮਾਤਾ ਏਕਤਾ ਕਪੂਰ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਏਕਤਾ ਕਪੂਰ ਮੰਦਰ ਦੇ ਬਾਹਰ ਗਰੀਬਾਂ ਨੂੰ ਕੇਲੇ ਦਾਨ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਜਿਸ ਚੀਜ਼ ਲਈ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ, ਉਹ ਉਨ੍ਹਾਂ ਦਾ ਕੇਲੇ ਦਾਨ ਕਰਨਾ ਨਹੀਂ ਸਗੋਂ ਦਾਨ ਕਰਨ ਦਾ ਤਰੀਕਾ ਹੈ। ਏਕਤਾ ਗਰੀਬ ਲੋਕਾਂ ਨੂੰ ਦਾਨ ਕਰਦੇ ਸਮੇਂ ਉਨ੍ਹਾਂ ਨੂੰ ਆਪਣਾ ਹੱਥ ਨਹੀਂ ਛੂੰਹਣ ਦੇ ਰਹੀ ਅਤੇ ਜਦੋਂ ਉਹ ਹੱਥ ਫੈਲਾਉਂਦੇ ਹਨ ਤਾਂ ਕੇਲੇ ਨੂੰ ਉੱਤੋ ਦੀ ਹੀ ਸੁੱਟ ਦਿੰਦੀ ਹੈ। ਇਸ ਕਾਰਨ ਇਕ ਕੇਲਾ ਉਹ ਜ਼ਮੀਨ ’ਤੇ ਵੀ ਡਿੱਗਾ ਦਿੰਦੀ ਹੈ। ਏਕਤਾ ਦਾਨ-ਪੁੰਨ ਵੀ ਕਰਨਾ ਚਾਹੁੰਦੀ ਹੈ ਪਰ ਗਰੀਬ ਲੋਕਾਂ ਨੂੰ ਹੱਥ ਵੀ ਨਹੀਂ ਲਗਾਉਣਾ ਚਾਹੁੰਦੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਟਰੋਲ ਕੀਤਾ ਗਿਆ ਹੈ।

 
 
 
 
 
 
 
 
 
 
 
 
 
 

The gap between a celebrity and a pap has totally narrowed down now. The celebs happily pose for us and even chat with us. We feel very comfortable clicking them. But what when the public gets too close to comfort? #ektakapoor too was giving out bananas to the beggars outside the temple and she happily agreed to give pictures to the public, even though the bodyguard refused. But then she suddenly walked away. Watch here why?

A post shared by Viral Bhayani (@viralbhayani) on Feb 22, 2020 at 3:23am PST


ਇਕ ਯੂਜ਼ਰ ਨੇ ਕੁਮੈਂਟ ਬਾਕਸ ਵਿਚ ਲਿਖਿਆ,‘‘ਵਾਹ... ਕੀ ਤਰੀਕਾ ਹੈ ਦਾਨ ਕਰਨ ਦਾ। ਇਸ ਨੂੰ ਉਨ੍ਹਾਂ ਦੇ ਹੱਥਾਂ ਵਿਚ ਸੁੱਟ ਦਿਓ। ਜੇਕਰ ਉਨ੍ਹਾਂ ਨੂੰ ਛੂੰਹਣ ਵਿਚ ਮੁਸ਼ਕਲ ਆ ਰਹੀ ਹੈ ਤਾਂ ਦਾਨ ਨਾ ਕਰੋ।’’ ਇਕ ਹੋਰ ਯੂਜ਼ਰ ਨੇ ਲਿਖਿਆ,‘‘ਉਹ ਕੇਲੇ ਦਾਨ ਕਰ ਰਹੀ ਹੈ ਜਾਂ ਉਨ੍ਹਾਂ ਨੂੰ ਗਰੀਬਾਂ ’ਤੇ ਸੁੱਟ ਰਹੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਨ੍ਹਾਂ ਦਾ ਹੱਥ ਗਰੀਬਾਂ ਨਾਲ ਲੱਗੇ। ਓਏ ਫਿਰ ਦਾਨ ਕਰਨਾ ਹੀ ਕਿਉਂ ਹੈ?’’ ਇਕ ਹੋਰ ਯੂਜ਼ਰ ਨੇ ਆਪਣਾ ਗੁੱਸਾ ਕੱਢਦੇ ਹੋਏ ਕੁਮੈਂਟ ਬਾਕਸ ਵਿਚ ਲਿਖਿਆ,‘‘ਉਹ ਸਹੀ ਵਿਚ ਕੇਲੇ ਉਨ੍ਹਾਂ ’ਤੇ ਸੁੱਟ ਰਹੀ ਹੈ। ਜਿਵੇਂ ਤੁਸੀਂ ਕੁੱਤੇ ਨੂੰ ਬਿਸਕਿਟ ਦਿੰਦੇ ਹੋ...।’’ ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News