20 ਸਾਲ ਬਾਅਦ ਪੂਰਾ ਹੋਵੇਗਾ ''ਨਾਗਿਨ'' ਦਾ ਬਦਲਾ, ਲੀਕ ਹੋਈ ਏਕਤਾ ਕਪੂਰ ਦੀ ਸਾਰੀ ਪਲਾਨਿੰਗ

4/26/2019 3:12:25 PM

ਮੁੰਬਈ (ਬਿਊਰੋ) — ਟੀ. ਵੀ. ਸੀਰੀਅਲ 'ਨਾਗਿਨ 3' ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਅਪਡੇਟ ਆ ਰਹੀ ਹੈ। ਕੁਝ ਦਿਨ ਪਹਿਲੇ ਅਜਿਹੀਆਂ ਖਬਰਾਂ ਆਈਆਂ ਸਨ ਕਿ 'ਨਾਗਿਨ' 'ਚ ਇਕ-ਦੋ ਹੋਰ ਲੀਡ ਐਕਟਰੈੱਸ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ 'ਨਾਗਿਨ' ਦੇ ਫਿਨਾਲੇ ਐਪੀਸੋਡ ਤੋਂ ਪਹਿਲਾਂ ਹੀ ਪੂਰੀ ਪਲਾਨਿੰਗ ਕਰ ਲਈ ਗਈ ਹੈ। 'ਨਾਗਿਨ 3' ਟੀ. ਆਰ. ਪੀ. 'ਚ ਲਗਾਤਾਰ ਬਾਕੀ ਸੀਰੀਅਲਸ ਨੂੰ ਟੱਕਰ ਦੇ ਰਿਹਾ ਸੀ। ਹਾਲਾਂਕਿ ਹੁਣ ਇਹ ਸ਼ੋਅ ਜਲਦ ਹੀ ਆਫ ਏਅਰ ਹੋਣ ਵਾਲਾ ਹੈ। ਖਬਰਾਂ ਦੀ ਮੰਨੀਏ ਤਾਂ ਆਉਣ ਵਾਲੇ ਐਪੀਸੋਡ 'ਚ ਤੁਸੀਂ ਦੇਖੋਗੇ ਕਿ ਤਾਪਸੀ ਬੇਲਾ ਤੇ ਮਾਹਿਰ ਨੂੰ ਜਾਨ ਤੋਂ ਮਾਰ ਦੇਵੇਗੀ। ਇਸ ਤੋਂ ਬਾਅਦ ਕਹਾਣੀ 'ਚ 24 ਸਾਲ ਦਾ ਲੀਪ ਦਿਖਾਇਆ ਜਾਵੇਗਾ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਲੀਪ ਤੋਂ ਬਾਅਦ ਬੇਲਾ ਤੇ ਮਾਹਿਰ ਦਾ ਪੂਨਰ ਜਨਮ ਹੋਵੇਗਾ। ਦੋਬਾਰਾ ਜਨਮ ਲੈਣ ਤੋਂ ਬਾਅਦ ਨਾਗਰਾਣੀ ਬੇਲਾ ਤਾਪਸੀ ਨੂੰ ਖਤਮ ਕਰੇਗੀ। ਨਾਗਰਾਣੀ ਬੇਲਾ ਦਾ ਸਾਥ ਦੇਣ ਲਈ ਮੌਨੀ ਰਾਏ, ਅਰਜੁਨ ਬਿਜਲਾਨੀ, ਕਰਣਵੀਰ ਬੋਹਰਾ ਉਸ ਦਾ ਸਾਥ ਦੇਣਗੇ। ਕੁਝ ਦਿਨ ਪਹਿਲਾ ਹੀ ਅਰਜੁਨ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਸ਼ਾਇਦ ਇਹ ਮੁਮਕਿਨ ਹੈ ਕਿ ਫਿਨਾਲੇ 'ਚ ਤੁਹਾਨੂੰ ਮੇਰੀ, ਮੌਨੀ ਤੇ ਕਰਣਵੀਰ ਦੀ ਧਮਾਕੇਦਾਰ ਐਂਟਰੀ ਦੇਖਣ ਨੂੰ ਮਿਲੇਗੀ। ਫਿਲਹਾਲ ਅਸੀਂ ਆਪਣੀ ਡੇਟਸ 'ਤੇ ਕੰਮ ਕਰ ਰਹੇ ਹਾਂ।''

 
 
 
 
 
 
 
 
 
 
 
 
 
 

The #EndGame we are excited about... 😎 #AvengersEndgame #naagin3

A post shared by Colors TV (@colorstv) on Apr 25, 2019 at 11:22pm PDT


ਹਾਲ ਹੀ 'ਚ ਆਏ ਨਵੇਂ ਪ੍ਰੋਮੋ ਨਾਲ ਮੌਨੀ ਰਾਏ ਦੀ 'ਨਾਗਿਨ 3' 'ਚ ਵਾਪਸੀ ਦੀਆਂ ਖਬਰਾਂ ਆਉਣ ਲੱਗੀਆਂ ਸਨ। ਇਸ ਤੋਂ ਬਾਅਦ ਏਕਤਾ ਕਪੂਰ ਨੇ ਵੀਡੀਓ ਸ਼ੇਅਰ ਕਰਕੇ ਹਿੰਟ ਦਿੱਤਾ ਸੀ। ਖਬਰਾਂ ਦੀ ਮੰਨੀਏ ਤਾਂ ਸੀਰੀਅਲ ਦਾ ਫਿਨਾਲੇ ਐਪੀਸੋਡ ਧਮਾਕੇਦਾਰ ਹੋਣ ਵਾਲਾ ਹੈ। 'ਨਾਗਿਨ 3' ਸੀਰੀਅਲ ਪਿਛਲੇ ਹਫਤੇ ਟੀ. ਆਰ. ਪੀ. 'ਚ ਨੰਬਰ 3 'ਤੇ ਸੀ। ਅਜਿਹੇ 'ਚ ਏਕਤਾ ਕਪੂਰ ਦਾ ਇਹ ਮਾਸਟਰ ਸਟਰੋਲ ਟੀ. ਆਰ. ਪੀ. 'ਚ ਸਾਰੇ ਸੀਰੀਅਲਸ ਨੂੰ ਮਾਤ ਦੇ ਸਕਦਾ ਹੈ। 'ਨਾਗਿਨ 3' 'ਚ ਇਸ ਸਮੇਂ ਅੰਧਕਾ ਯਾਨੀ ਕੀ ਤਾਪਸੀ ਦੇ ਆਲੇ-ਦੁਆਲੇ ਕਹਾਣੀ ਘੁੰਮ ਰਹੀ ਹੈ। ਸੀਰੀਅਲ 'ਚ ਦਿਖਾਇਆ ਜਾ ਰਿਹਾ ਹੈ ਕਿ ਅੰਧਕਾ ਇੰਨੀਂ ਤਾਕਤਵਰ ਹੈ ਕਿ ਉਸ ਨੂੰ ਹਰਾਉਣਾ ਨਾਗਰਾਣੀ ਬੇਲਾ ਲਈ ਮੁਸ਼ਕਿਲ ਹੋ ਰਿਹਾ ਹੈ। ਅਜਿਹੇ 'ਚ ਸੀਰੀਅਲ 'ਚ ਸ਼ਿਵਨਿਆ ਦੀ ਐਂਟਰੀ ਹੋ ਸਕਦੀ ਹੈ, ਜੋ ਅੰਧਕਾ ਨੂੰ ਹਰਾਉਣ 'ਚ ਉਸ ਦੀ ਮਦਦ ਕਰੇਗੀ ਅਤੇ ਨਾਲ ਹੀ ਬੁਰਾਈ ਦਾ ਅੰਤ ਕਰਕੇ ਅੱਛਾਈ ਨੂੰ ਬਰਕਰਾਰ ਰੱਖੇਗੀ। ਜਾਣਕਾਰੀ ਮੁਤਾਬਕ 'ਨਾਗਿਨ 3' ਏਕਤਾ ਕਪੂਰ ਦਾ ਸੀਰੀਅਲ 'ਕਵਚ 2' ਰਿਪਲੇਸ ਕਰੇਗਾ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News