ਐਲੀ ਮਾਂਗਟ ਦੇ ਵਿਵਾਦ ''ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ

9/16/2019 4:14:25 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ ਵਿਵਾਦ ਹਰ ਪਾਸੇ ਚਰਚਾ ਦਾ ਵਿਸ਼ਾ ਬਣੀਆ ਹੋਇਆ ਹੈ। ਇਸ ਵਿਵਾਦ ਦੇ ਚਲਦਿਆਂ ਜਿੱਥੇ ਐਲੀ ਮਾਂਗਟ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਹਨ, ਉਥੇ ਹੀ ਰੰਧਾਵਾ ਬ੍ਰਦਰਜ਼ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਫਰਾਰ ਦੱਸੇ ਜਾ ਰਹੇ ਹਨ। ਇਸ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ ਧਮਕ ਬੇਸ ਵਾਲੇ ਮੁੱਖ ਮੰਤਰੀ ਵੀ ਐਲੀ ਮਾਂਗਟ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਜੀ ਹਾਂ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਐਲੀ ਮਾਂਗਟ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ ਇਹ ਯਾਰ ਕੋਈ ਅਪਰਾਧੀ ਨਹੀਂ ਹੈ। ਅਪਰਾਧੀ ਅਜ਼ਾਦ ਤੁਰੇ ਫਿਰਦੇ ਹਨ ਅਤੇ ਜਿਹੜੇ ਐਂਟਰਟੇਨਸ ਕਰਦਾ ਉਹ ਜੇਲ 'ਚ ਸੁੱਟ ਦਿੱਤਾ ਹੈ। ਅੱਜਕਲ ਸਭ ਈਦਾ ਹੀ ਘੁੰਮਦੇ ਹਨ। ਅਗਲਾ ਆਪਣੇ ਕੰਮ ਕਰ ਰਿਹਾ ਉਸ ਨੇ ਕਿਹੜਾ ਕਿਸੇ ਨੂੰ ਟਾਰਗੇੱਟ (ਚੈਲੰਜ) ਕੀਤਾ ਜਾ ਕਿਸੇ ਧਰਮ ਨੂੰ ਟਾਰਗੇੱਟ ਕੀਤਾ। ਗੀਤ ਸਿਰਫ ਐਂਟਰਟੇਨਿੰਗ (ਮਨੋਰੰਜਨ) ਲਈ ਹੁੰਦੇ ਹਨ। ਜੇ ਇਸ ਤਰ੍ਹਾਂ ਗੀਤਾਂ ਨਾਲ ਨੌਜਵਾਨ ਪੀੜ੍ਹੀ ਖਰਾਬ ਹੁੰਦੀ ਹੋਵੇ ਤਾਂ ਅਸੀਂ ਬਹੁਤ ਸਾਰੀਆਂ ਕ੍ਰਾਈਮ ਤੇ ਡਰੱਗਜ਼, ਗੈਂਗਵਾਰ ਆਦਿ ਵਾਲੀਆਂ ਫਿਲਮਾਂ ਦੇਖਦੇ ਹਾਂ। ਇਨ੍ਹਾਂ ਨੂੰ ਦੇਖ ਕੇ ਅਸੀਂ ਕਿਹੜਾ ਉਨ੍ਹਾਂ ਵਰਗੇ ਬਣ ਜਾਂਦੇ ਹਾਂ, ਇਹ ਸਭ ਬੰਦੇ ਦੀ ਸੋਚ ਹੈ। ਸੋ ਇਸ ਨੂੰ ਗਲਤ ਪਾਸੇ ਨਾ ਲੈ ਕੇ ਜਾਓ। #ਫਰੀ ਐਲੀ ਮਾਂਗਟ...।

PunjabKesari
ਦੱਸਣਯੋਗ ਹੈ ਕਿ ਇਸ ਮੁਹਿੰਮ ਨੂੰ ਵੱਡਾ ਗਰੇਵਾਲ ਨੇ ਸ਼ੁਰੂ ਕੀਤਾ ਸੀ। ਕੁਝ ਦਿਨ ਪਹਿਲਾ ਹੀ ਮੁੱਖ ਮੰਤਰੀ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਦੋਵਾਂ ਗਾਇਕਾਂ ਨੂੰ ਲੜਾਈ ਨਾ ਕਰਨ ਅਤੇ ਰਲ-ਮਿਲ ਕੇ ਰਹਿਣ ਦੀ ਸਲਾਹ ਦੇ ਰਹੇ ਸਨ। ਇਸ ਤੋਂ ਇਲਾਵਾ ਗਾਇਕ ਕੇ. ਐੱਸ. ਮੱਖਣ ਨੇ ਵੀ ਦੋਹਾਂ ਨੂੰ ਲੜਾਈ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਇਹ ਮਾਮਲਾ ਇੰਨਾ ਵੱਡਾ ਨਹੀਂ ਸੀ, ਜਿੰਨਾਂ ਇਸ ਨੂੰ ਵਧਾ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਸੀਨੀਅਰ ਕਲਾਕਾਰਾਂ ਦੀ ਮਦਦ ਨਾਲ ਸੁਲਝਾਇਆ ਜਾ ਸਕਦਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News