ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੇ ਵਿਵਾਦ ਨੇ ਲਿਆ ਨਵਾਂ ਮੋੜ

9/23/2019 1:45:07 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੇ ਵਿਵਾਦ 'ਚ ਹੁਣ ਨਵਾਂ ਮੋੜ ਆ ਗਿਆ ਹੈ। ਕੁਝ ਦਿਨ ਪੁਲਸ ਰਿਹਾਸਤ 'ਚ ਰਹੇ ਐਲੀ ਮਾਂਗਟ ਨੇ ਰਿਹਾਅ ਹੋਣ ਤੋਂ ਬਾਅਦ ਨਵੇਂ ਖੁਲਾਸੇ ਕੀਤੇ ਹਨ। ਐਲੀ ਮਾਂਗਟ ਦਾ ਦਾਅਵਾ ਹੈ ਕਿ ਪੁਲਸ ਰਿਹਾਸਤ ਦੌਰਾਨ ਉਸ 'ਤੇ ਥਰੜ ਡਿਗਰੀ ਦਾ ਟਾਰਚਰ ਕੀਤਾ ਗਿਆ ਸੀ, ਜਿਸ ਦੀ ਪੁਸ਼ਟੀ ਐਲੀ ਮਾਂਗਟ ਦੀ ਮੈਡੀਕਲ ਰਿਪੋਰਟ ਅਤੇ ਵਕੀਲਾਂ ਵਲੋਂ ਕੀਤੀ ਗਈ ਹੈ। ਐਲੀ ਮਾਂਗਟ ਦੀ ਮੈਡੀਕਲ ਰਿਪੋਰਟ 'ਚ 6 ਤੋਂ 7 ਇੰਜਰੀਸ ਹੋਣ ਦਾ ਵੀ ਖੁਲਾਸਾ ਹੋਇਆ ਹੈ।

ਦੱਸ ਦਈਏ ਕਿ ਰਿਹਾਅ ਹੋਣ ਤੋਂ ਬਾਅਦ ਅੱਜ ਐਲੀ ਮਾਂਗਟ ਆਪਣੇ ਵਕੀਲਾਂ ਨਾਲ ਡੀ. ਜੀ. ਪੀ. ਪੰਜਾਬ ਨੂੰ ਡੀ. ਐੱਸ. ਪੀ. ਤੇ ਐੱਸ. ਐੱਚ. ਓ. ਅਤੇ ਹੋਰਨਾਂ ਪੁਲਸ ਮੁਲਾਜਮਾਂ ਖਿਲਾਫ ਸ਼ਿਕਾਇਤ ਦੇਣ ਪਹੁੰਚੇ ਹਨ। ਐਲੀ ਮਾਂਗਟ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮਾਂ ਵਲੋਂ ਰਿਹਾਸਤ ਦੌਰਾਨ ਉਸ 'ਤੇ ਤਸ਼ਦੱਦ ਕੀਤਾ ਗਿਆ।

ਇਹ ਸੀ ਮਾਮਲਾ
ਰੰਮੀ ਰੰਧਾਵਾ ਅਤੇ ਐਲੀ ਮਾਂਗਟ ਵਿਚਕਾਰ ਸੋਸ਼ਲ ਮੀਡੀਆ ਉੱਤੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਉਸੇ ਵਿਵਾਦ ਕਾਰਣ ਦੋਵਾਂ ਨੇ ਆਪਸ ਵਿਚ 11 ਸਤੰਬਰ ਨੂੰ ਆਹਮੋ-ਸਾਹਮਣੇ ਹੋ ਕੇ ਖੂਨੀ ਸੰਘਰਸ਼ ਕਰਨ ਦਾ ਸਮਾਂ ਫਿਕਸ ਕੀਤਾ ਸੀ। ਐਲੀ ਮਾਂਗਟ ਨੇ ਕੈਨੇਡਾ ਤੋਂ ਲਾਈਵ ਹੋ ਕੇ ਰੰਧਾਵਾ ਨੂੰ ਵੰਗਾਰਿਆ ਸੀ। ਮੋਹਾਲੀ ਪੁਲਸ ਨੂੰ ਜਿਵੇਂ ਹੀ ਇਸ ਗੱਲ ਦੀ ਭਿਣਕ ਲੱਗੀ ਤਾਂ ਪੁਲਸ ਨੇ ਇਕ ਦਿਨ ਪਹਿਲਾਂ 10 ਸਤੰਬਰ ਨੂੰ ਹੀ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News