ਐਲੀ ਮਾਂਗਟ ਦਾ ਮੁੜ ਹੋਇਆ ਮੈਡੀਕਲ, ਵੱਡੇ ਖੁਲਾਸੇ ਹੋਣ ਦੀ ਸੰਭਾਵਨਾ

9/13/2019 12:24:29 PM

ਜਲੰਧਰ (ਬਿਊਰੋ) : ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ ਪਿਛਲੇ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਚਰਚਾ 'ਚ ਹੈ। ਬੀਤੇ ਦਿਨੀਂ ਐਲੀ ਮਾਂਗਟ ਦੀ ਹਾਈ ਕਰੋਟ 'ਚ ਪੇਸ਼ੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੋ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਸੀ ਪਰ ਅੱਜ ਮੁੜ ਮੋਹਾਲੀ 'ਚ ਐਲੀ ਮਾਂਗਟ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ। ਇਸ ਦੌਰਾਨ ਐਲੀ ਮਾਂਗਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ''ਇਹ ਵਿਵਾਦ ਸਭ ਤੋਂ ਪਹਿਲਾਂ ਰੰਮੀ ਰੰਧਾਵਾ ਨੇ ਸ਼ੁਰੂ ਕੀਤਾ ਸੀ। ਮੈਂ ਕੋਈ ਗੁੰਡਾਗਰਦੀ ਨਹੀਂ ਕੀਤੀ।''

ਇਹ ਹੈ ਪੂਰਾ ਮਾਮਲਾ
ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਹੋਈ ਗਹਿਮਾ-ਗਹਿਮੀ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਐਲੀ ਮਾਂਗਟ ਵਿਦੇਸ਼ ਤੋਂ ਮੋਹਾਲੀ ਪਹੁੰਚਣ ਲਈ ਤਿਆਰ ਹੋ ਗਏ ਅਤੇ ਰੰਮੀ ਰੰਧਾਵਾ ਨੂੰ ਸਮਾਂ ਦੇ ਦਿੱਤਾ। ਦੋਵੇਂ ਹੀ ਗਾਇਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਅੱਗੇ ਨਾ ਵਧ ਸਕੇ, ਇਸ ਕਰਕੇ ਮੋਹਾਲੀ ਪੁਲਸ ਨੇ ਸੁਹਾਣਾ ਦੇ ਥਾਣੇ 'ਚ ਦੋਵਾਂ ਸਿੰਗਰਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News