ਜ਼ਿਆਦਾ ਸੈਕਸੀ ਹੋਣ ਕਾਰਨ ਇਸ ਹਸੀਨਾ ਨੂੰ ਨਹੀਂ ਮਿਲ ਰਿਹੈ ਕੰਮ, ਫਸ ਚੁੱਕੀ ਹੈ ਵਿਵਾਦਾਂ 'ਚ

7/5/2017 4:31:10 PM

ਲਾਸ ਏਂਜਲਸ— ਅਮਰੀਕੀ ਮਾਡਲ ਐਮਿਲੀ ਰਾਜਤਕੋਵਸਕੀ ਦਾ ਕਹਿਣਾ ਹੈ ਕਿ ਦੂਜੀਆਂ ਮਹਿਲਾਵਾਂ ਉਸ ਦੇ ਨਾਲ ਇਸ ਲਈ ਕੰਮ ਨਹੀਂ ਕਰਨਾ ਚਾਹੁੰਦੀਆਂ ਹਨ ਕਿਉਂਕਿ ਉਸ ਦੀ 'ਸੈਕਸੀ ਇਮੇਜ' ਹੈ। ਰੌਬਿਨ ਥਿਕ ਦੇ ਵਿਵਾਦਿਤ ਵੀਡੀਓ ਟਰੈਕ ਬਲਰਡ ਲਾਈਨਜ਼ 'ਚ ਡਾਂਸ ਕਰਨ ਤੋਂ ਬਾਅਦ 26 ਸਾਲਾ ਐਮਿਲੀ ਚਰਚਾ 'ਚ ਆਈ ਸੀ। ਐਮਿਲੀ ਨੇ ਹਾਰਪਰਸ ਬਾਜ਼ਾਰ ਆਸਟ੍ਰੇਲੀਆ ਨੂੰ ਕਿਹਾ ਹੈ ਕਿ ਉਸ ਦੇ ਕੋਲ ਕੋਈ ਕੰਮ ਨਹੀਂ ਹੈ।
PunjabKesari
ਉਸ ਨੇ ਕਿਹਾ ਕਿ ਉਸ ਕੋਲ ਕੰਮ ਨਾ ਹੋਣ ਦੀ ਵਜ੍ਹਾ ਜ਼ਿਆਦਾ ਸੈਕਸੀ ਹੋਣਾ ਹੈ। ਐਮਿਲੀ ਨੇ ਕਿਹਾ ਕਿ ਇਹ ਮਹਿਲਾ ਵਿਰੋਧੀ ਸੋਚ ਵਾਂਗ ਹੈ। ਉਸ ਨੇ ਕਿਹਾ, 'ਲੋਕ ਮੇਰੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਮੇਰੀ ਛਾਤੀ ਬਹੁਤ ਵੱਡੀ ਹੈ।'
PunjabKesari
ਐਮਿਲੀ ਨੇ ਕਿਹਾ, 'ਮੇਰੀ ਛਾਤੀ ਨਾਲ ਕੀ ਮੁਸ਼ਕਿਲ ਹੈ? ਇਹ ਮਹਿਲਾਵਾਂ ਦਾ ਇਕ ਖੂਬਸੂਰਤ ਹਿੱਸਾ ਹੁੰਦਾ ਹੈ, ਜਿਸ ਨੂੰ ਲੈ ਕੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ। ਇਸ ਦੀ ਪ੍ਰਵਾਹ ਕੌਣ ਕਰਦਾ ਹੈ? ਛਾਤੀ ਬਹੁਤ ਵੱਡੀ ਹੈ ਜਾਂ ਬਹੁਤ ਛੋਟੀ ਹੈ, ਇਸ ਨੂੰ ਲੈ ਕੇ ਮੁੱਦਾ ਕਿਉਂ ਬਣਨਾ ਚਾਹੀਦਾ ਹੈ?'
PunjabKesari
ਪਿਛਲੇ ਸਾਲ ਐਮਿਲੀ ਤੇ ਕਿਮ ਕਾਰਦਰਸ਼ੀਆਂ ਦੀ ਇਕ ਸੈਲਫੀ ਆਈ ਸੀ। ਇਸ ਸੈਲਫੀ 'ਚ ਦੋਵੇਂ ਬਾਥਰੂਮ 'ਚ ਟਾਪਲੈੱਸ ਸਨ। ਐਮਿਲੀ ਨੇ ਆਪਣੀ ਇਸ ਸੈਲਫੀ ਦਾ ਬਚਾਅ ਕੀਤਾ ਸੀ। ਐਮਿਲੀ ਨੇ ਕਿਹਾ ਸੀ, 'ਸਾਡਾ ਸਰੀਰ ਸੈਕਸੀ ਹੋ ਸਕਦਾ ਹੈ। ਇਕ ਮਹਿਲਾ ਦੇ ਰੂਪ 'ਚ ਇਸ ਗੱਲ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਸ ਨੇ ਕਿੰਨੀ ਬੋਲਡਨੈੱਸ ਦਾ ਪ੍ਰਦਰਸ਼ਨ ਕਰਨਾ ਹੈ।'
PunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News