ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਇਸ ਫਿਲਮ ''ਚ ਆਉਣਗੀਆਂ ਇਕੱਠੀਆਂ ਨਜ਼ਰ

10/25/2019 11:55:46 AM

ਜਲੰਧਰ (ਬਿਊਰੋ) — ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਨੂੰ ਦੀਵਾਲੀ 'ਤੇ ਬਹੁਤ ਹੀ ਸੋਹਣਾ ਤੋਹਫਾ ਦਿੱਤਾ ਹੈ। ਇਹ ਤੋਹਫਾ ਕੁਝ ਹੋਰ ਨਹੀਂ ਸਗੋਂ ਰੁਬੀਨਾ ਦੀ ਨਵੀਂ ਫਿਲਮ ਹੈ, ਜਿਸ ਨੂੰ ਕਿ ਨੀਰੂ ਬਾਜਵਾ ਦੀ ਪ੍ਰੋਡਕਸ਼ਨ ਹੀ ਪ੍ਰੋਡਿਊਸ ਕਰ ਰਹੀ ਹੈ। ਰੁਬੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਫਿਲਮ 'ਚ ਰੁਬੀਨਾ ਨਾਲ ਰੌਸ਼ਨ ਪ੍ਰਿੰਸ ਨਜ਼ਰ ਆਉਣਗੇ। 'ਬਿਊਟੀਫੁੱਲ ਬਿੱਲੋ' ਟਾਈਟਲ ਹੇਠ ਬਣਨ ਵਾਲੀ ਇਸ ਫਿਲਮ ਨੂੰ ਡਾਇਰੈਕਟ ਅੰਮ੍ਰਿਤ ਰਾਜ ਚੱਡਾ ਕਰ ਰਹੇ ਹਨ। ਇਹ ਫਿਲਮ 24 ਅਪ੍ਰੈਲ 2020 'ਚ ਰਿਲੀਜ਼ ਕੀਤੀ ਜਾਵੇਗੀ।

 
 
 
 
 
 
 
 
 
 
 
 
 
 

My Diwali Gift 🎁 Posted @withrepost • @neerubajwa Happy to share the title of my next film #BeautifulBillo under my production house in collaboration with omjee star studios .See you in cinemas on 24thApril2020. @rubina.bajwa @theroshanprince @santoshthite @deepjagdeepjaedy #manishsahaniji @omjeegroup @amritrajchadha14

A post shared by Rubina Bajwa (@rubina.bajwa) on Oct 24, 2019 at 9:11pm PDT


ਦੱਸ ਦਈਏ ਕਿ 'ਬਿਊਟੀਫੁੱਲ ਬਿੱਲੋ' ਫਿਲਮ ਨੂੰ ਨੀਰੂ ਬਾਜਵਾ ਐਂਟਰਟੇਨਮੈਂਟ ਤੋਂ ਇਲਾਵਾ ਓਮ ਜੀ ਸਟਾਰ ਸਟੂਡੀਓ ਤੇ ਸਰੀਨ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੀਰੂ ਬਾਜਵਾ ਨੇ ਰੁਬੀਨਾ ਬਾਜਵਾ ਲਈ ਫਿਲਮ 'ਮੁੰਡਾ ਹੀ ਚਾਹੀਦਾ' ਬਣਾਈ ਸੀ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਚੰਗਾ ਪਸੰਦ ਕੀਤਾ ਗਿਆ ਸੀ। ਹੁਣ ਦੋਵੇਂ ਭੈਣਾਂ ਦੀ ਜੋੜੀ 'ਬਿਊਟੀਫੁੱਲ ਬਿੱਲੋ' ਲੈ ਕੇ ਆ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News